ਨਰਸ ਦਾ ਭਿਆਨਕ ਕਾਰਾ! 12 ਸਾਲ ਤੋਂ ਕਰ ਰਹੀ ਸੀ ਬੱਚਿਆਂ ਦੀ ਅਦਲਾ-ਬਦਲੀ
ਜਦੋਕਿ ਇਸ ਹਸਪਤਾਲ ਦਾ ਕਹਿਣਾ ਹੈ ਕਿ ਸਾਡੇ ਇੱਥੇ ਇਸ ਨਾਂ ਦੀ ਕੋਈ ਨਰਸ ਕੰਮ ਨਹੀਂ ਕਰਦੀ ਸੀ। ਉਹ ਔਰਤ ਸਿਰਫ ਕਹਾਣੀਆਂ ਬਣਾ ਰਹੀ ਹੈ।
ਜੋੜੇ ਜਦੋਂ ਡੀਐਨਏ ਕਰਵਾਉਂਦੇ ਸੀ ਤੇ ਮੈਚ ਨਾ ਕਰਨ ਕਾਰਨ ਬੇਵਫਾਈ ਸਮਝ ਉਹ ਤਲਾਕ ਲੈ ਲੈਂਦੇ ਸੀ।
ਉਹ ਮੰਨਦੀ ਹੈ ਕਿ ਉਸ ਨੇ ਪਾਪ ਕੀਤਾ ਹੈ ਤੇ ਉਸ ਦੇ ਇਸ ਹਰਕਤ ਕਾਰਨ ਕਈ ਵਫਾਦਾਰ ਜੋੜੀਆਂ ਦਾ ਤਲਾਕ ਵੀ ਹੋਇਆ ਹੈ।
ਮੇਵਾਸਾ ਦੇ ਇਸ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਵਾਲ ਮੱਚ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਗੱਲ ਦਾ ਖੁਲਾਸਾ ਇਸ ਲਈ ਕੀਤਾ ਕਿਉਂਕਿ ਉਹ ਮਰਨ ਤੋਂ ਬਾਅਦ ਨਰਕ ‘ਚ ਨਹੀਂ ਜਾਣਾ ਚਾਹੁੰਦੀ।
ਉਸ ਨੇ ਜਾਂਬਿਆ ਦੇ ਯੂਨੀਵਰਸਿਟੀ ਟੀਚਿੰਗ ਹਸਪਤਾਲ ‘ਚ ਆਪਣੇ ਕਾਨਟ੍ਰੈਕਟ ਦੌਰਾਨ ਅਜਿਹਾ ਕੀਤਾ ਸੀ। ਇਹ ਅਦਲਾ ਬਦਲੀ 1983 ਤੋਂ 1995 ਤਕ ਦੇ ਬੱਚਿਆਂ ‘ਚ ਹੋਈ।
ਮੇਵਾਸਾ ਦਾ ਕਹਿਣਾ ਹੈ ਕਿ ਬੱਚਿਆਂ ਦੀ ਅਦਲਾ-ਬਦਲੀ ਕਰਨ ‘ਚ ਉਸ ਨੂੰ ਬੇਹੱਦ ਮਜ਼ਾ ਆਉਂਦਾ ਹੈ।
ਰਿਪੋਰਟ ਮੁਤਾਬਕ ਐਲੀਜਾਬੇਥ ਬਵਾਏਵਾ ਮੇਵਾਸਾ ਨਾਂ ਦੀ ਨਰਸ ਨੂੰ ਟਰਮੀਨਲ ਕੈਂਸਰ ਹੈ ਤੇ ਉਸ ਨੇ ਖੁਦ ਇਹ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਇੱਕ ਨਰਸ ਨੇ ਖੁਦ ਇਸ ਗੱਲ ਦਾ ਇਕਰਾਰ ਕੀਤਾ ਹੈ ਕਿ ਉਹ ਪਿਛਲੇ 12 ਸਾਲਾਂ ਤੋਂ ਮੈਟਰਨਿਟੀ ਵਾਰਡ ‘ਚ ਡਿਊਟੀ ਕਰ ਰਹੀ ਹੈ। ਹੁਣ ਤਕ ਉਹ ਕਰੀਬ 5000 ਬੱਚਿਆਂ ਦੀ ਅਦਲਾ ਬਦਲੀ ਕਰ ਚੁੱਕੀ ਹੈ।
ਅਕਸਰ ਹੀ ਭੈਣ-ਭਰਾ ਦੇ ਝਗੜੇ ‘ਚ ਉਹ ਇੱਕ-ਦੂਜੇ ਨੂੰ ਕਹਿੰਦੇ ਸੁਣਾਈ ਦਿੰਦੇ ਹਨ ਕਿ ਤੈਨੂੰ ਤਾਂ ਹਸਪਤਾਲ ‘ਚ ਬਦਲ ਦਿੱਤਾ ਗਿਆ ਸੀ ਜਾਂ ਤੁਸੀਂ ਮੇਰੇ ਭਰਾ-ਭੈਣ ਨਹੀਂ ਹੋ ਸਕਦੇ। ਹੁਣ ਅਜਿਹਾ ਮਾਮਲਾ ਸੱਚ ‘ਚ ਹੋਇਆ ਹੈ ਜਿਸ ਦਾ ਖੁਲਾਸਾ ਹਾਲ ਹੀ ‘ਚ ਹੋਇਆ ਹੈ।