ਦਹੀਂ ਦੇ ਭੁਲੇਖੇ ਪੇਂਟ ਖਾ ਗਿਆ 90 ਸਾਲਾ ਬਾਬਾ, ਮਗਰੋਂ ਜੋ ਹੋਇਆ ਜਾਣ ਕੇ ਰਹਿ ਜਾਓਂਗੇ ਦੰਗ
ਏਲੈਕਸ ਦੇ ਦਾਦਾਜੀ ਨੇ ਵੀ ਇੰਸਟਾਗ੍ਰਾਮ 'ਤੇ ਲਿਖਿਆ ਕਿ ਮੈਂ ਯੋਗਰਟ ਦੇ ਬਜਾਇ ਗ਼ਲਤੀ ਨਾਲ ਪੇਂਟ ਖਾ ਲਿਆ। ਪੇਂਟ ਦਾ ਟੇਸਟ ਵਧੀਆ ਹੈ ਤੇ ਮੈਨੂੰ ਇਸ ਗੱਲ 'ਤੇ ਪਛਤਾਵਾ ਨਹੀਂ ਹੈ ਕਿ ਮੈਂ ਅਜਿਹਾ ਕੀਤਾ।
ਏਲੈਕਸ ਦਾ ਕਹਿਣਾ ਹੈ ਕਿ ਦਾਦਾ ਜੀ ਹਮੇਸ਼ਾ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ।
ਬੌਬੀ ਨੇ ਮਿੰਟ ਗ੍ਰੀਨ ਪੇਂਟ ਖਾਇਆ ਜੋ ਕਿ ਯੋਗਰਟ ਵਿੱਚ ਉਨ੍ਹਾਂ ਦਾ ਮਨਪਸੰਦ ਖਾਣਾ ਹੈ। ਏਲੈਕਸ ਨੇ ਦੱਸਿਆ ਕਿ ਹਰ ਹਫ਼ਤੇ ਉਸ ਦੀ ਮਾਂ ਸੱਤ ਡੱਬਿਆਂ ਵਾਲਾ ਵਨੀਲਾ ਡੇਨਨ ਯੋਗਰਟ ਦਾਦਾ ਜੀ ਲਈ ਲਿਆਂਦੀ ਹੈ।
ਹਾਲਾਂਕਿ, ਬੌਬੀ ਦੀਆਂ ਅੱਖਾਂ 'ਚ ਧੁੰਦਲਾਪਨ ਆ ਗਿਆ ਪਰ ਪੇਟ ਦੀ ਕੋਈ ਸਮੱਸਿਆ ਨਹੀਂ ਹੋਈ।
ਉਸ਼ ਨੇ ਦੱਸਿਆ ਕਿ ਦਾਦਾ ਜੀ ਨੂੰ ਹਾਲੇ ਤਕ ਇਸ ਦਾ ਕੋਈ ਵੀ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ।
ਏਲੈਕਸ ਨੇ ਆਪਣੇ ਦਾਦਾ ਦੀ ਤਸਵੀਰ ਨਾਲ ਰੰਗ ਦੇ ਖਾਲੀ ਡੱਬਿਆਂ ਦੀ ਤਸਵੀਰ ਵੀ ਪੋਸਟ ਕੀਤੀ।
ਨਿਊਯਾਰਕ ਦੀ ਰਹਿਣ ਵਾਲੀ ਏਲੈਕਸ ਸਟਿਨ ਨੇ ਟਵਿੱਟਰ 'ਤੇ ਆਪਣੇ ਦਾਦਾ ਬੌਬੀ ਦੀ ਤਸਵੀਰ ਸਾਂਝੀ ਲਿਖਿਆ ਕਿ ਅੱਜ ਸਵੇਰੇ ਗ੍ਰੈਂਡ ਪਾ ਪੇਂਟ ਨੂੰ ਦਹੀਂ ਸਮਝ ਕੇ ਖਾ ਗਏ।
ਅੱਜ ਅਸੀਂ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, 90 ਸਾਲ ਦੇ ਬਜ਼ੁਰਗ ਨੇ ਫਲੇਵਰਡ ਦਹੀਂ ਦੇ ਭੁਲੇਖੇ ਪੇਂਟ ਹੀ ਖਾ ਲਿਆ। ਆਖਰ ਫਿਰ ਕੀ ਹੋਇਆ, ਜਾਣਨ ਲਈ ਦੇਖੋ ਅਗਲੀਆਂ ਸਲਾਈਡਸ।