ਆਖਰ ਬਿੰਨੂ ਦੀ ‘ਨੌਕਰ ਵਹੁਟੀ ਦਾ’ ਤੋਂ ਕਿਉਂ ਬਾਹਰ ਹੋਈ ਕਵਿਤਾ ?
ਏਬੀਪੀ ਸਾਂਝਾ | 25 Feb 2019 02:18 PM (IST)
1
ਉਸ ਨੇ ਕਿਹਾ ਕਿ ਉਸ ਨੇ ਹੁਣ ਤਕ ਦਮਦਾਰ ਕਿਰਦਾਰ ਹੀ ਕੀਤੇ ਹਨ ਤੇ ਅੱਗੇ ਵੀ ਉਹ ਇਸੇ ਤਰ੍ਹਾਂ ਦੇ ਕਿਰਦਾਰਾਂ ਵੱਲ ਧਿਆਨ ਦਏਗੀ।
2
ਫਿਲਮ ਛੱਡਣ ਦੀ ਵਜ੍ਹਾ ਦੱਸਦਿਆਂ ਕਵਿਤਾ ਨੇ ਕਿਹਾ ਕਿ ਉਹ ਬਿੰਨੂ ਨਾਲ ਫਿਲਮ ’ਚ ਕੰਮ ਨਹੀਂ ਕਰੇਗੀ ਕਿਉਂਕਿ ਜਿਨ੍ਹਾਂ ਫਿਲਮਾਂ ਵਿੱਚ ਅਦਾਕਾਰਾ ਲਈ ਵਧੀਆ ਕਿਰਦਾਰ ਨਾ ਹੋਏ ਤੇ ਉਸ ਨੂੰ ਸਿਰਫ ਇੱਕ ਸ਼ੋਅ ਪੀਸ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਏ, ਉਹ ਮੇਰੇ ਲਈ ਠੀਕ ਨਹੀਂ।
3
ਇਸ ਤੋਂ ਪਹਿਲਾਂ ਕਵਿਤਾ ਬਿੰਨੂ ਢਿੱਲੋਂ ਦੀ ਫਿਲਮ ‘ਵਧਾਈਆਂ ਜੀ ਵਧਾਈਆਂ’ ’ਚ ਨਜ਼ਰ ਆਈ ਸੀ। ਕਵਿਤਾ ਨੇ ਬਿੰਨੂ ਨਾਲ ਤੀਜੀ ਫਿਲਮ ‘ਨੌਕਰ ਵਹੁਟੀ ਦਾ’ ਵੀ ਕਰਨੀ ਸੀ ਪਰ ਹੁਣ ਉਸ ਦੀ ਥਾਂ ਕੁਲਰਾਜ ਰੰਧਾਵਾ ਨੇ ਲੈ ਲਈ ਹੈ।
4
ਅਦਾਕਾਰਾ ਕਵਿਤਾ ਕੌਸ਼ਕ ਇਨ੍ਹੀਂ ਦਿਨੀਂ ਫਿਲਮ ‘ਮਿੰਦੋ ਤਹਿਸੀਲਦਾਰਨੀ’ ਦੀ ਸ਼ੂਟਿੰਗ ਵਿੱਚ ਮਸ਼ਰੂਫ ਹੈ। ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਜਾ ਰਹੀ ਹੈ। ਇਸ ਵਿੱਚ ਕਵਿਤਾ ਨਾਲ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਧਾ ਨਜ਼ਰ ਆਉਣਗੇ।