ਨਹੀਂ ਰਿਹਾ ਦੁਨੀਆ ਦਾ ਸਭ ਤੋਂ ਬਜ਼ੁਰਗ ਬੰਦਾ, ਜਾਂਦਾ-ਜਾਂਦਾ ਦੱਸ ਗਿਆ ਲੰਮੀ ਉਮਰ ਦਾ ਰਾਜ਼
Download ABP Live App and Watch All Latest Videos
View In Appਇਸ ਜ਼ਿੰਦਗੀ ਦੇ ਲੰਬੇ ਸਫ਼ਰ ਦੇ ਚੱਲਦੇ ਪਿੰਡ ਦੇ ਲੋਕ ਘੋਟੋ ਨੂੰ ਲੋਕਲ ਹੀਰੋ ਮੰਨਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਪੁਰਾਣੇ ਦਿਨਾਂ ਦੇ ਯੁੱਧ ਦੇ ਕਿੱਸੇ ਸੁਣਾਇਆ ਕਰਦੇ ਸਨ। ਘੋਟੋ ਦੇ ਪੋਤੇ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਸੀਮੈਂਟ ਦੇ ਬਣੇ ਇੱਕ ਤਾਬੂਤ ਵਿੱਚ ਦਫ਼ਨਾਇਆ ਗਿਆ ਜਿਸ ਨੂੰ ਘੋਟੋ ਨੇ ਖ਼ੁਦ ਦੇ ਲਈ ਸਾਲਾਂ ਪਹਿਲੇ ਖ਼ਰੀਦਿਆ ਸੀ।
ਬੀਬੀਸੀ ਨੇ ਪਿਛਲੇ ਸਾਲ ਘੋਟੋ ਦਾ ਇੰਟਰਵਿਊ ਕੀਤਾ ਸੀ। ਜਦੋਂ ਘੋਟੋ ਤੋਂ ਇਹ ਸੁਆਲ ਕੀਤਾ ਗਿਆ ਕਿ ਇੰਨੇ ਦਿਨ ਜਿੰਦਾ ਰਹਿਣ ਪਿੱਛੇ ਵਜ੍ਹਾ ਕੀ ਹੈ ਤਾਂ ਘੋਟੋ ਨੇ ਜੁਆਬ ਦਿੱਤਾ ਧੀਰਜ। ਉਨ੍ਹਾਂ ਕਿਹਾ ਕਿ ਲੰਬੀ ਜ਼ਿੰਦਗੀ ਪਿੱਛੇ ਕਾਰਨ ਹੈ ਕਿ ਮੇਰੇ ਨੇੜੇ ਕੁਝ ਅਜਿਹੇ ਲੋਕ ਹਨ ਜਿਹੜੇ ਮੈਨੂੰ ਬੇਹੱਦ ਪਿਆਰ ਕਰਦੇ ਹਨ। ਉਹ ਮੇਰੀ ਦੇਖਭਾਲ ਕਰਦੇ ਹਨ। ਘੋਟੋ ਬਹੁਤ ਜ਼ਿਆਦਾ ਸਿਗਰਟਨੋਸ਼ੀ ਕਰਦਾ ਸੀ।
ਸੋਡੀਮੇਡੂਜੋ ਨੂੰ ਮਬਾਹ ਘੋਟੋ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਦਾ ਜਨਮ ਦਸੰਬਰ 1870 ਵਿੱਚ ਹੋਇਆ ਸੀ। 12 ਅਪ੍ਰੈਲ ਨੂੰ ਘੋਟੋ ਨੂੰ ਹਸਪਤਾਲ ਦਾਖਲ ਕੀਤਾ ਗਿਆ ਸੀ। ਛੇ ਦਿਨਾਂ ਬਾਅਦ ਘੋਟੋ ਨੂੰ ਛੁੱਟੀ ਦੇ ਦਿੱਤੀ ਗਈ। ਘੋਟੋ ਦੇ ਪੋਤੇ ਸੁਯੋਨਤੋ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਤੋਂ ਉਹ ਹਸਪਤਾਲ ਤੋਂ ਵਾਪਸ ਆਇਆ, ਉਨ੍ਹਾਂ ਨੇ ਕੁਝ ਚਮਚ ਖਿਚੜੀ ਖਾਧੀ ਤੇ ਬਹੁਤ ਘੱਟ ਪਾਣੀ ਪੀਤਾ ਸੀ।
ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਰਹਿਣ ਵਾਲੇ ਸੋਡੀਮੇਡੂਜੋ ਦੀ 146 ਦੀ ਉਮਰ ਵਿੱਚ ਮੌਤ ਹੋ ਗਈ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਉਮਰ ਦਰਾਜ਼ ਸ਼ਖ਼ਸ ਸਨ। ਸਭ ਤੋਂ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿਣ ਵਾਲੇ ਸ਼ਖ਼ਸ ਸੋਡੀਮੇਡੂਜੋ ਨੇ ਆਪਣੇ ਪਿੰਡ ਜਾਵਾ ਵਿੱਚ ਆਖ਼ਰੀ ਸਾਹ ਲਈ।
- - - - - - - - - Advertisement - - - - - - - - -