ਹੁਣ ਅਮਰੀਕਾ ਦੇ ਇੰਨਾਂ ਪਬਲਿਕ ਸਕੂਲਾਂ 'ਚ ਬੱਚੇ ਪੜ੍ਹਣਗੇ ਸਿੱਖ ਇਤਿਹਾਸ..
ਸਿੱਖ ਕੋਲੀਸ਼ਨ ਦੇ ਅਪ੍ਰੇਸ਼ਨਜ਼ ਐਂਡ ਵਾਲੰਟੀਅਰ ਐਂਗੇਜਮੈਂਟ ਮੈਨੇਜਰ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਇਦਾਹੋ ਸਿਖਿਆ ਵਿਭਾਗ ਵਲੋਂ ਅਪਣੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨਾ ਸ਼ਲਾਘਾਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਇਦਾਹੋ ਵਿਚ ਮਿਲੀ ਸਫ਼ਲਤਾ ਮਗਰੋਂ ਹੋਰਨਾਂ ਸੂਬਿਆਂ ਵਿਚ ਵੀ ਇਸ ਨੂੰ ਅਪਣਾਏ ਜਾਣ ਦੀ ਆਸ ਕਰਦੇ ਹਾਂ।
ਇਸ ਤੋਂ ਪਹਿਲਾਂ ਨਿਊ ਯਾਰਕ, ਨਿਊ ਜਰਸੀ, ਟੈਕਸਾਸ ਤੇ ਕੈਲੇਫੋਰਨੀਆ ਦੇ ਸਕੂਲੀ ਪਾਠਕ੍ਰਮ ਵਿਚ ਸਿੱਖ ਇਤਿਹਾਸ ਦੀ ਜਾਣਕਾਰੀ ਸ਼ਾਮਲ ਕੀਤੀ ਜਾ ਚੁੱਕੀ ਹੈ।
ਇਦਾਹੋ ਹੁਣ ਉਨ੍ਹਾਂ ਰਾਜਾਂ ਵਿਚ ਸ਼ਾਮਲ ਹੋ ਗਿਆ ਹੈ ਜਿਥੇ ਸਿੱਖਾਂ ਬਾਰੇ ਜਾਣਕਾਰੀ ਸਕੂਲੀ ਵਿਦਿਆਰਥੀਆਂ ਨੂੰ ਉਪਲਭਧ ਕਰਵਾਈ ਜਾਂਦੀ ਹੈ।
ਇਸ ਰਹਿਨੁਮਾਈ ਮਗਰੋਂ ਬੋਰਡ ਨੇ ਸਿੱਖਾਂ ਬਾਰੇ ਜਾਣਕਾਰੀ ਅਪਣੇ ਸਮਾਜਿਕ ਸਿਖਿਆ ਪਾਠਕ੍ਰਮ ਵਿਚ ਸ਼ਾਮਲ ਕਰਨ ਲਈ ਤੁਰਤ ਸਹਿਮਤੀ ਦੇ ਦਿਤੀ।
ਮੈਰੀਡੀਅਨ : ਅਮਰੀਕਾ ਦੇ ਇਦਾਹੋ ਸੂਬੇ ਦੇ ਸਿਖਿਆ ਵਿਭਾਗ ਵਲੋਂ ਸਿੱਖਾਂ ਬਾਰੇ ਜਾਣਕਾਰੀ ਨੂੰ ਅਪਣੇ ਸਮਾਜਕ ਸਿਖਿਆ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ ਹੈ। ਇਸ ਫ਼ੈਸਲੇ ਦੀ ਬਦੌਲਤ ਇਦਾਹੋ ਦੇ ਪਬਲਿਕ ਸਕੂਲਾਂ ਵਿਚ 6ਵੀਂ ਤੋਂ 9ਵੀਂ ਕਲਾਸ ਵਿਚ ਪੜ੍ਹਦੇ 250,000 ਬੱਚੇ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।
2016 ਦੇ ਅਖੀਰ ਵਿਚ ਜਦੋਂ ਇਹ ਗੱਲ ਸਾਹਮਣੇ ਆਈ ਕਿ ਇਦਾਹੋ ਸਟੇਟ ਬੋਰਡ ਆਫ਼ ਐਜੂਕੇਸ਼ਨ ਵਲੋਂ ਅਪਣੇ ਸਮਾਜਿਕ ਸਿਖਿਆ ਪਾਠਕ੍ਰਮ ਦੀ ਸਮੀਖਿਆ ਕੀਤੀ ਜਾਣੀ ਹੈ ਤਾਂ ਸਿੱਖ ਕੋਲੀਸ਼ਨ ਨੇ ਸਿੱਖ ਇਤਿਹਾਸ ਅਤੇ ਰਵਾਇਤਾਂ ਬਾਰੇ ਵਿਆਪਕ ਸਮੱਗਰੀ ਲੈ ਕੇ ਬੋਰਡ ਨਾਲ ਸੰਪਰਕ ਕਾਇਮ ਕੀਤਾ।