ਸਸਤੇ ਤੇ ਘੱਟ ਸਮੇਂ 'ਚ ਘਰ ਬਣਾਉਣ ਦੀ ਲੱਭੀ ਤਕਨੀਕ
ਪ੍ਰਯੋਗ ਦੌਰਾਨ ਵਿਗਿਆਨੀਆਂ ਨੇ 50 ਫੁੱਟ ਘੇਰਾ ਤੇ 12 ਫੁੱਟ ਦੀ ਉਚਾਈ ਵਾਲੇ ਗੁੰਬਦ ਦੀਆਂ ਕੰਧਾਂ ਤਿਆਰ ਕੀਤੀਆਂ। ਇਸ ਨੂੰ ਤਿਆਰ ਕਰਨ ਵਿਚ ਉਨ੍ਹਾਂ ਨੂੰ 14 ਘੰਟੇ ਤੋਂ ਵੀ ਘੱਟ ਦਾ ਸਮਾਂ ਲੱਗਾ।
Download ABP Live App and Watch All Latest Videos
View In Appਪ੍ਰਾਜੈਕਟ ਨਾਲ ਜੁੜੇ ਖੋਜਕਰਤਾ ਸਟੀਫਨ ਕੀਟਿੰਗ ਨੇ ਕਿਹਾ ਕਿ ਇਸ ਤਕਨੀਕ ਨਾਲ ਅਜਿਹੇ ਡਿਜ਼ਾਈਨ ਵਾਲੇ ਭਵਨ ਦਾ ਨਿਰਮਾਣ ਵੀ ਆਸਾਨੀ ਨਾਲ ਕੀਤਾ ਜਾ ਸਕੇਗਾ ਜਿਨ੍ਹਾਂ ਨੂੰ ਰਵਾਇਤੀ ਤਰੀਕਿਆਂ ਨਾਲ ਬਣਾ ਪਾਉਣਾ ਸੰਭਵ ਨਹੀਂ।
ਵਿਗਿਆਨੀਆਂ ਨੇ ਕਿਹਾ ਕਿ ਦੂਰ-ਦਰਾਜ਼ ਦੇ ਇਲਾਕੇ ਕਿਸੇ ਆਫ਼ਤ ਦੀ ਹਾਲਤ 'ਚ ਤਤਕਾਲ ਮਜ਼ਬੂਤ ਰਿਹਾਇਸ਼ ਦੀ ਵਿਵਸਥਾ ਬਣਾਉਣ 'ਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਸਾਧਾਰਨ 3ਡੀ ਪ੍ਰਿੰਟਿੰਗ ਦੀ ਤਕਨੀਕ ਤੋਂ ਬਿਹਤਰ ਹੈ। ਉਸ ਵਿੱਚ ਇੱਕ ਨਿਸ਼ਚਿਤ ਆਕਾਰ ਦੀਆਂ ਰਚਨਾਵਾਂ ਬਣਾਉਣਾ ਹੀ ਸੰਭਵ ਹੋ ਪਾਉਂਦਾ ਹੈ। ਨਵੀਂ ਤਕਨੀਕ 'ਚ ਆਕਾਰ ਦੀ ਕੋਈ ਬੰਦਸ਼ ਨਹੀਂ। ਇਸ ਵਿੱਚ ਵਿਸ਼ਾਲ ਰੋਬੋਟਿਕ ਭੁਜਾ ਦੀ ਮਦਦ ਨਾਲ ਰਚਨਾ ਨੂੰ ਤਿਆਰ ਕੀਤਾ ਜਾਂਦਾ ਹੈ।
ਬੋਸਟਨ: ਆਉਣ ਵਾਲੇ ਸਮੇਂ 'ਚ ਸਸਤੇ ਤੇ ਘੱਟ ਸਮੇਂ 'ਚ ਘਰ ਤਿਆਰ ਹੋਣ ਲੱਗਣਗੇ। ਇਹੀ ਨਹੀਂ ਘਰ ਨੂੰ ਜ਼ਰੂਰਤ ਦੇ ਹਿਸਾਬ ਨਾਲ ਮਨਚਾਹੇ ਡਿਜ਼ਾਈਨ 'ਚ ਵੀ ਤਿਆਰ ਕੀਤਾ ਜਾ ਸਕੇਗਾ।
ਅਮਰੀਕਾ ਦੇ ਮੈਸਾਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਦੇ ਵਿਗਿਆਨੀਆਂ ਨੇ 3ਡੀ ਪ੍ਰਿੰਟਿੰਗ ਦੀ ਮਦਦ ਨਾਲ ਭਵਨ ਨਿਰਮਾਣ ਦੀ ਨਵੀਂ ਤਕਨੀਕ ਇਜਾਦ ਕੀਤੀ ਹੈ।
- - - - - - - - - Advertisement - - - - - - - - -