ਵਰਜੀਨੀਆ: ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਵਿਅਕਤੀ 13 ਹਜ਼ਾਰ ਫੁੱਟ ਹੇਠਾਂ ਜ਼ਮੀਨ 'ਤੇ ਡਿੱਗ ਕੇ ਬਚ ਗਿਆ ਹੋਵੇ। ਤੁਸੀਂ ਸ਼ਾਇਦ ਜਵਾਬ ਨਾ ਕਹੋ ਪਰ ਅਜਿਹਾ ਹੀ ਇੱਕ ਮਾਮਲਾ ਜੌਰਡਨ ਵਰਜੀਨੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਸਕਾਈਡਾਈਵਰ 13 ਹਜ਼ਾਰ ਫੁੱਟ ਹੇਠਾਂ ਜ਼ਮੀਨ 'ਤੇ ਡਿੱਗ ਗਈ ਪਰ ਉਸ ਨੇ ਮੌਤ ਨੂੰ ਮਾਤ ਦਿੱਤੀ।
'ਦ ਸਨ' ਦੀ ਰਿਪੋਰਟ ਮੁਤਾਬਕ 35 ਸਾਲਾ ਜਾਰਡਨ ਹੈਟਮੇਕਰ ਨੇ 13 ਫੁੱਟ ਤੋਂ ਸਕਾਈਡਾਈਵਿੰਗ ਸ਼ੁਰੂ ਕੀਤੀ। ਪਰ ਛਾਲ ਮਾਰਨ ਤੋਂ ਬਾਅਦ ਖੁੱਲ੍ਹਣ ਦੀ ਬਜਾਏ ਅਚਾਨਕ ਪੈਰਾਸ਼ੂਟ ਉਸ ਦੇ ਪੈਰਾਂ ਵਿੱਚ ਫਸ ਗਿਆ। ਜਿਸ ਕਾਰਨ ਉਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹੇਠਾਂ ਜ਼ਮੀਨ 'ਤੇ ਡਿੱਗਣ ਲੱਗੀ।
ਔਰਤ ਨੂੰ ਕੋਈ ਉਮੀਦ ਨਹੀਂ ਸੀ ਕਿ ਉਹ ਬਚ ਸਕੇਗੀ। ਇਹ ਸਾਰੀ ਘਟਨਾ ਕੁਝ ਹੀ ਸਕਿੰਟਾਂ ਵਿੱਚ ਵਾਪਰੀ। ਜਾਰਡਨ ਨਾਲ ਅਸਮਾਨ ਤੋਂ ਹੇਠਾਂ ਡਿੱਗ ਪਈ ਤੇ ਦਰਦ ਨਾਲ ਚੀਕਾਂ ਮਾਰਨ ਲੱਗ ਪਈ। ਇਸ ਹਾਦਸੇ ਵਿੱਚ ਉਸ ਦੀ ਲੱਤ ਟੁੱਟ ਗਈ, ਗਿੱਟੇ ਵੀ ਟੁੱਟ ਗਏ, ਰੀੜ੍ਹ ਦੀ ਹੱਡੀ ਵੀ ਟੁੱਟ ਗਈ ਪਰ 25 ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇਸ ਸਮੇਂ ਜਾਰਡਨ ਠੀਕ ਹੈ ਤੇ ਪਹਿਲਾਂ ਨਾਲੋਂ ਬਹੁਤ ਵਧੀਆ ਸਥਿਤੀ ਵਿੱਚ ਹੈ।
Jugaad Viral Photo: ਜੁਗਾੜ ਨਾਲ ਸਬੰਧਤ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਏ ਦਿਨ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਕਈ ਵਾਰ ਅਸੀਂ ਹੈਰਾਨ ਰਹਿ ਜਾਂਦੇ ਹਾਂ, ਉੱਥੇ ਹੀ ਕਈ ਵਾਰ ਸਾਨੂੰ ਜੁਗਾੜੂ ਲੋਕਾਂ ਦੀ ਤਰੀਫ਼ ਵੀ ਕਰਨੀ ਪੈਂਦੀ ਹੈ। ਹਾਲ ਹੀ ਦੇ ਦਿਨਾਂ 'ਚ ਇੱਕ ਅਜਿਹਾ ਹੀ ਜੁਗਾੜ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਰਮੀਆਂ 'ਚ ਅਜਿਹੇ ਜੁਗਾੜ ਨਾਲ ਏਸੀ ਲਗਾਇਆ ਗਿਆ ਹੈ, ਜਿਸ ਨੂੰ ਦੇਖ ਕੇ ਚੰਗੇ-ਚੰਗੇ ਇੰਜਨੀਅਰ ਵੀ ਹੈਰਾਨ ਰਹਿ ਜਾਣਗੇ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀ ਤੋਂ ਰਾਹਤ ਜਾਂ ਤਾਂ ਮੀਂਹ ਨਾਲ ਜਾਂ ਏਸੀ ਨਾਲ ਮਿਲਦੀ ਹੈ। ਸਭ ਤੋਂ ਵੱਧ ਪ੍ਰੇਸ਼ਾਨੀ ਏਸੀ ਵਾਲੇ ਲੋਕਾਂ ਨੂੰ ਉਸ ਦਿਨ ਹੁੰਦੀ ਹੈ, ਜਦੋਂ ਬਿਜਲੀ ਦਾ ਬਿੱਲ ਉਨ੍ਹਾਂ ਦੇ ਦਰਵਾਜ਼ੇ 'ਤੇ ਸੁੱਟਿਆ ਜਾਂਦਾ ਹੈ। ਫਿਰ ਪਤਾ ਲੱਗਦਾ ਹੈ ਕਿ ਏਸੀ ਕੋਈ ਮਾੜੀ-ਮੋਟੀ ਚੀਜ਼ ਨਹੀਂ, ਇਹ ਇੱਕ ਮਹਿੰਗਾ ਮਾਮਲਾ ਹੈ। ਪਹਿਲੇ ਦੂਜੇ ਬਿੱਲ ਤੋਂ ਬਾਅਦ ਹੀ ਮਨੁੱਖ ਦਾ ਦਿਮਾਗ ਖੁੱਲ੍ਹ ਜਾਂਦਾ ਹੈ। ਉਹ ਠੰਢਕ ਬਣਾਈ ਰੱਖਣ ਲਈ ਜੁਗਾੜ ਕਰਦਾ ਹੈ। ਪਰ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਸ ਨੇ ਇੱਕ ਏਸੀ ਨਾਲ 2 ਕਮਰਿਆਂ 'ਚ ਮੌਜਾਂ ਲਾ ਦਿੱਤੀਆਂ।