ਨਵੀਂ ਦਿੱਲੀ: ਚੀਨ ਦੇ ਸ਼ਹਿਰ FUYU '2019 ਦੇ ਅਖੀਰਲੇ ਦਿਨ ਲੋਕਾਂ ਨੇ ਅਸਮਾਨ '3 ਸੂਰਜ ਇਕੱਠੇ ਵੇਖੇ। ਫੁਯੂ ਸ਼ਹਿਰ ਦੇ ਲੋਕ ਵੀ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਸਵੇਰੇ ਜਾਗਦਿਆਂ ਹੀ 1 ਨਹੀਂ ਸਗੋਂ 3 ਸੂਰਜ ਦੇਖੇ। ਸੀਜੀਟੀਐਨ ਨਿਊਜ਼ ਦੀ ਰਿਪੋਰਟ ਮੁਤਾਬਕ 31 ਦਸੰਬਰ, 2019 ਦੀ ਸਵੇਰ ਨੂੰ ਇੱਥੇ ਲੋਕਾਂ ਨੂੰ ਤਿੰਨ ਸੂਰਜ ਇਕੱਠੇ ਵੇਖਣ ਲਈ ਮਿਲੇ। ਇਹ ਦ੍ਰਿਸ਼ ਤਕਰੀਬਨ 20 ਮਿੰਟ ਲਈ ਨਜ਼ਰ ਆਇਆ।


ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। 3 ਸੂਰਜ ਇਕੱਠੇ ਕਿਵੇਂ ਦਿਖਾਈ ਦੇ ਸਕਦੇ ਹਨ? ਇਹ ਇਸ ਲਈ ਹੈ ਕਿਉਂਕਿ ਅਸਮਾਨ 'ਚ ਵੇਖੇ ਗਏ ਦੋ ਸੂਰਜ ਅਸਲ ਨਹੀਂ ਸੀ ਅਤੇ ਉਹ ਇੱਕ ਵਿਗਿਆਨਕ ਘਟਨਾ ਕਾਰਨ ਦਿਖਾਈ ਦੇ ਰਹੇ ਸੀ।


ਦਰਅਸਲ, "ਸਨ ਡੌਗ" ਕਾਰਨ ਲੋਕਾਂ ਨੇ 3 ਸੂਰਜ ਇਕੱਠੇ ਵੇਖੇ। ਇਹ ਕੁਦਰਤੀ ਵਰਤਾਰੇ ਦੀ ਇੱਕ ਕਿਸਮ ਹੈ। “ਸਨ ਡੌਗ” ਬਰਫ ਦੇ ਕ੍ਰਿਸਟਲ ਜ਼ਰੀਏ ਰੌਸ਼ਨੀ ਪ੍ਰਤੀਬਿੰਬਤ ਬਣਨ ਕਰਕੇ ਬਣਦੇ ਹਨ। ਚੀਨ ਦੀ ਮੌਸਮ ਰਿਪੋਰਟਿੰਗ ਵੈੱਬਸਾਈਟ ਦੇ ਮੁੱਖ ਵਿਸ਼ਲੇਸ਼ਕ ਹੂ ਜ਼ੀਓ ਨੇ ਕਿਹਾ, “ਇਹ ਇੱਕ ਵਾਯੂਮੰਡਲ ਦੀ ਆਪਟੀਕਲ ਘਟਨਾ ਹੈ।"