ਅਮਰੀਕਾ 'ਚ ਕੋਰੋਨਾ ਦੀ ਦਵਾਈ 'ਤੇ ਰਿਸਰਚ ਕਰ ਰਹੇ ਵਿਗਿਆਨੀ ਡਾਕਟਰ ਹਾਦੀ ਹਸਨ ਤੇ ਬੁਲੰਦਸ਼ਹਿਰ ਦੇ ਸਿਆਨਾ ਦੀ ਬੇਟੀ ਕਹਕਸ਼ਾ ਦਾ ਆਨਲਾਈਨ ਨਿਕਾਹ ਹੋਇਆ। ਇਹ ਆਨਲਾਈਨ ਨਿਕਾਹ 21 ਨਵੰਬਰ ਨੂੰ ਹੋਇਆ। ਨਿਕਾਹ ਦੌਰਾਨ ਬਰਾਤੀ ਵੀ ਮੌਜੂਦ ਸਨ। ਦੁਲਹਨ ਨੇ ਸ਼ਿੰਗਾਰ ਵੀ ਕੀਤਾ ਸੀ, ਦਾਵਤ ਵੀ ਹੋ ਰਹੀ ਸੀ, ਪਰ ਲਾੜਾ ਮੌਜੂਦ ਨਹੀਂ ਸੀ।
ਲਾੜਾ ਵੱਡੀ ਸਕ੍ਰੀਨ 'ਤੇ ਦਿਖਾਈ ਦਿੱਤਾ। ਡਾ.ਹਾਦੀ ਹਸਨ ਤੇ ਕਹਕਸ਼ਾ ਦੇ ਆਨਲਾਈਨ ਵਿਆਹ ਦੀ ਪੂਰੀ ਤਿਆਰੀ ਕੀਤੀ ਗਈ ਸੀ। ਬਕਾਇਦਾ ਨਿਕਾਹ ਦੇ ਕਾਰਡ 'ਤੇ ਵੀ ਆਨਲਾਈਨ ਨਿਕਾਹ ਕਰਨ ਦੀ ਗੱਲ ਲਿਖੀ ਗਈ ਸੀ। ਆਨਲਾਈਨ ਨਿਕਾਹ 'ਚ ਵੀਡੀਓ ਕਾਨਫਰੰਸਿੰਗ ਦੀ ਪੂਰੀ ਵਿਵਸਥਾ ਕੀਤੀ ਗਈ ਸੀ। ਜਿੱਥੇ ਸਿਆਨਾ 'ਚ ਵੱਡੀ ਸਕ੍ਰੀਨ 'ਤੇ ਦਿਖ ਰਹੇ ਡਾ.ਹਾਦੀ ਹਸਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਤਿੰਨ ਵਾਰ ਨਿਕਾਹ ਕਬੂਲ ਹੈ, ਕਬੂਲ ਹੈ, ਕਬੂਲ ਹੈ ਕਹਿਕੇ ਕਹਕਸ਼ਾ ਨਾਲ ਆਨਲਾਈਨ ਵਿਆਹ ਕੀਤਾ।
ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ
ਕਹਕਸ਼ਾ ਦੇ ਪਰਿਵਾਰ ਮੁਤਾਬਕ ਮਾਰਚ, 2021 'ਚ ਡਾ.ਹਾਦੀ ਹਸਨ ਅਮਰੀਕਾ ਤੋਂ ਆਕੇ ਕਹਕਸ਼ਾ ਨੂੰ ਆਪਣੇ ਨਾਲ ਲੈ ਜਾਣਗੇ। ਕੋਰੋਨਾ ਕਾਲ ਤੇ ਸੱਤ ਸਮੁੰਦਰ ਪਾਰ ਕੋਰੋਨਾ ਦੀ ਦਵਾਈ ਦੀ ਰਿਸਰਚ ਵਿਚਾਲੇ ਛੱਡ ਕੇ ਨਾ ਆਉਣ ਕਾਰਨ ਆਨਲਾਈਨ ਨਿਕਾਹ ਕਰਨਾ ਹੀ ਉਚਿਤ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ