Orangutan Video Viral: ਕੀ ਤੁਸੀਂ ਕਦੇ ਕਿਸੇ ਜਾਨਵਰ ਨੂੰ ਗੋਲਫ ਕਾਰਟ ਜਾਂ ਕੋਈ ਹੋਰ ਵਾਹਨ ਚਲਾਉਂਦੇ ਦੇਖਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਹਾਨੂੰ ਜਾਨਵਰਾਂ ਦੇ ਤੇਜ਼ ਦਿਮਾਗ ਦਾ ਅੰਦਾਜ਼ਾ ਲੱਗ ਜਾਵੇਗਾ। ਬਹੁਤੇ ਲੋਕ ਸੋਚਦੇ ਹਨ ਕਿ ਜਾਨਵਰਾਂ ਕੋਲ ਦਿਮਾਗ ਨਹੀਂ ਹੁੰਦਾ, ਇਸ ਲਈ ਉਹ ਜਾਨਵਰ ਹਨ। ਹਾਲਾਂਕਿ, ਅਜਿਹਾ ਨਹੀਂ ਹੈ। ਕੁਝ ਜਾਨਵਰਾਂ ਦਾ ਦਿਮਾਗ ਇੰਨਾ ਤਿੱਖਾ ਹੁੰਦਾ ਹੈ ਕਿ ਉਹ ਮਨੁੱਖ ਦੁਆਰਾ ਕੀਤੇ ਗਏ ਔਖੇ ਕੰਮ ਆਸਾਨੀ ਨਾਲ ਕਰ ਸਕਦੇ ਹਨ। ਹੁਣ ਓਰੰਗੁਟਾਨ ਨੂੰ ਦੇਖੋ, ਜੋ ਕਿ ਇਨਸਾਨਾਂ ਵਾਂਗ ਹੀ ਗੋਲਫ ਕਾਰਟ ਚਲਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਓਰੈਂਗੁਟਨ ਗੋਲਫ ਕਾਰਟ ਚਲਾ ਰਿਹਾ ਹੈ। ਉਸ ਦੇ ਡਰਾਈਵਿੰਗ ਹੁਨਰ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕੇਗਾ ਕਿ ਉਹ ਜਾਨਵਰ ਹੈ। ਹਰ ਕੋਈ ਓਰੰਗੁਟਾਨ ਦੇ ਗੋਲਫ ਕਾਰਟ ਚਲਾਉਣ ਦੇ ਹੁਨਰ ਤੋਂ ਪ੍ਰਭਾਵਿਤ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਦੁਬਈ ਦੀ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ, ਜਿਸਦਾ ਨਾਮ ਸ਼ੇਖਾ ਫਾਤਿਮਾ ਰਾਸ਼ਿਦ ਅਲ ਮਕਤੂਮ ਹੈ, ਦਾ ਦੁਬਈ ਵਿੱਚ ਇੱਕ ਚਿੜੀਆਘਰ ਹੈ। ਇਸ ਚਿੜੀਆਘਰ ਵਿੱਚ ਹੋਰ ਜਾਨਵਰਾਂ ਦੇ ਨਾਲ ਓਰੰਗੁਟਾਨ ਨੂੰ ਵੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: Rain in Punjab: ਪੰਜਾਬ 'ਚ ਬਾਰਸ਼ ਨੇ ਤੋੜਿਆ 20 ਸਾਲਾਂ ਦਾ ਰਿਕਾਰਡ! ਜੁਲਾਈ 'ਚ 44 ਫੀਸਦੀ ਜ਼ਿਆਦਾ ਬਾਰਸ਼
ਇਸ ਵੀਡੀਓ 'ਚ ਦਿਖਾਈ ਦੇਣ ਵਾਲੇ ਓਰੰਗੁਟਾਨ ਦਾ ਨਾਂ ਰੈਂਬੋ ਰੱਖਿਆ ਗਿਆ ਹੈ। ਰੈਂਬੋ ਗੋਲਫ ਕਾਰਟ ਸਮੇਤ ਕਈ ਤਰ੍ਹਾਂ ਦੇ ਛੋਟੇ ਵਾਹਨ ਚਲਾਉਣ ਵਿੱਚ ਮਾਹਰ ਹੈ। ਰੈਂਬੋ ਛੋਟੀ ਉਮਰ ਤੋਂ ਹੀ ਵੱਖ-ਵੱਖ ਵਾਹਨ ਚਲਾ ਰਿਹਾ ਹੈ। ਵੈਸੇ ਰੈਂਬੋ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਰੈਂਬੋ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਰ ਕੋਈ ਰੈਂਬੋ ਤੋਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਕੋਈ ਜਾਨਵਰ ਇੰਨਾ ਪ੍ਰਤਿਭਾਸ਼ਾਲੀ ਕਿਵੇਂ ਹੋ ਸਕਦਾ ਹੈ। ਇੱਕ ਯੂਜ਼ਰ ਨੇ ਕਿਹਾ, 'ਯੇ ਮਸਤ ਜ਼ਿੰਦਗੀ ਜੀ ਰਹਾ ਹੈ।' ਜਦਕਿ ਇੱਕ ਹੋਰ ਯੂਜ਼ਰ ਨੇ ਕਿਹਾ, 'ਸੁਪਰ ਇੰਟੈਲੀਜੈਂਟ ਐਨੀਮਲ।' ਇੱਕ ਹੋਰ ਯੂਜ਼ਰ ਨੇ ਕਿਹਾ, 'ਨਵਾਂ ਉਬੇਰ ਡਰਾਈਵਰ ਆ ਰਿਹਾ ਹੈ।'
ਇਹ ਵੀ ਪੜ੍ਹੋ: Viral Video: ਕਰਜ਼ਾ ਨਾ ਮੋੜ ਸਕੀ ਔਰਤ... ਫਿਰ ਆਦਮੀ ਨੇ ਉਸ ਦੇ ਸਿਰ ਨੂੰ ਲਾਈ ਅੱਗ, ਸਾਹਮਣੇ ਆਈ ਇਹ ਡਰਾਉਣੀ ਵੀਡੀਓ