Rain in Punjab: ਪੰਜਾਬ 'ਚ ਇਸ ਸਾਲ ਬਾਰਸ਼ ਦੇ ਰਿਕਾਰਡ ਟੁੱਟ ਰਹੇ ਹਨ। ਇਸ ਵਾਰ ਜੁਲਾਈ ਮਹੀਨੇ 'ਚ ਨਾ ਸਿਰਫ 44 ਫੀਸਦੀ ਜ਼ਿਆਦਾ ਬਾਰਸ਼ ਹੋਈ, ਸਗੋਂ ਪਿਛਲੇ ਦੋ ਦਹਾਕਿਆਂ 'ਚ ਇਸ ਮਹੀਨੇ ਦੀ ਸਭ ਤੋਂ ਵੱਧ ਬਾਰਸ਼ ਵੀ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ 100 ਫੀਸਦੀ ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ।


ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਅਨੁਸਾਰ ਪੰਜਾਬ ਵਿੱਚ ਇਸ ਸਾਲ ਜੁਲਾਈ ਵਿੱਚ 231.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜਦੋਂਕਿ ਆਮ ਤੌਰ 'ਤੇ 161.4 ਮਿਲੀਮੀਟਰ ਹੀ ਹੁੰਦੀ ਹੈ। ਇਸ ਤਰ੍ਹਾਂ ਬਾਰਸ਼ ਇਸ ਵਾਰ 44% ਵੱਧ ਹੈ। ਇਸ ਦੇ ਨਾਲ ਹੀ ਬਾਰਸ਼ ਨੇ ਪਿਛਲੇ ਦੋ ਦਹਾਕਿਆਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।


ਮੌਸਮ ਵਿਭਾਗ ਮੁਤਾਬਕ ਸੂਬੇ ਦੇ ਕੁੱਲ 23 ਵਿੱਚੋਂ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਜੁਲਾਈ ਦੌਰਾਨ ਬਹੁਤ ਜ਼ਿਆਦਾ ਮੀਂਹ ਪਿਆ ਹੈ। ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ, ਜਦੋਂਕਿ ਪੰਜਾਬ ਦੇ 4 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ ਪਿਆ ਹੈ। ਇਨ੍ਹਾਂ ਵਿੱਚ ਮੁਕਤਸਰ ਸਾਹਿਬ ਉਹ ਜ਼ਿਲ੍ਹਾ ਹੈ ਜਿੱਥੇ 60% ਘੱਟ ਮੀਂਹ ਪਿਆ ਹੈ। ਇਸ ਤੋਂ ਇਲਾਵਾ 5 ਜ਼ਿਲ੍ਹਿਆਂ ਵਿੱਚ 100% ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਹੈ। ਆਈਐਮਡੀ ਦੇ ਅੰਕੜੇ ਦਰਸਾਉਂਦੇ ਹਨ ਕਿ ਫਰੀਦਕੋਟ, ਤਰਨ ਤਾਰਨ, ਫਿਰੋਜ਼ਪੁਰ, ਮੋਹਾਲੀ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ 165%, 151%, 139%, 126% ਤੇ 107% ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਹੈ।


ਅੱਜ ਨਹੀਂ ਹੋਏਗੀ ਬਾਰਸ਼- ਉਧਰ, ਮੌਸਮ ਵਿਭਾਗ ਨੇ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਜਤਾਈ। ਬੇਸ਼ੱਕ ਅੱਜ ਬਾਅਦ ਦੁਪਹਿਰ 3 ਵਜੇ ਤੱਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਹੀ ਜਾਵੇਗਾ ਪਰ ਮੌਸਮ ਵਿੱਚ ਨਮੀ 84 ਫੀਸਦੀ ਦੇ ਕਰੀਬ ਰਹਿਣ ਕਾਰਨ 41 ਗਰਮੀ ਵੱਟ ਕੱਢੇਗੀ।


ਇਹ ਵੀ ਪੜ੍ਹੋ: Viral Video: ਕਰਜ਼ਾ ਨਾ ਮੋੜ ਸਕੀ ਔਰਤ... ਫਿਰ ਆਦਮੀ ਨੇ ਉਸ ਦੇ ਸਿਰ ਨੂੰ ਲਾਈ ਅੱਗ, ਸਾਹਮਣੇ ਆਈ ਇਹ ਡਰਾਉਣੀ ਵੀਡੀਓ


ਮੌਸਮ ਵਿਭਾਗ ਵੱਲੋਂ ਯੈਲੋ ਅਲਰਟ- ਮੌਸਮ ਵਿਭਾਗ ਮੁਤਾਬਕ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ ਤੇ ਬਠਿੰਡਾ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਬੁੱਧਵਾਰ ਨੂੰ ਮੀਂਹ ਪੈ ਸਕਦਾ ਹੈ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਮੁਤਾਬਕ 4 ਅਗਸਤ ਤੱਕ ਮੌਸਮ ਬਾਰਸ਼ ਵਾਲਾ ਰਹੇਗਾ। ਇਸ ਲਈ 3 ਤੇ 4 ਅਗਸਤ ਨੂੰ ਪੂਰੇ ਪੰਜਾਬ 'ਚ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।


ਇਹ ਵੀ ਪੜ੍ਹੋ: How Earth Rotate: ਦੇਖੋ ਧਰਤੀ ਕਿਵੇਂ ਗੋਲ ਘੁੰਮਦੀ ਹੈ? ਵੀਡੀਓ ਵਿੱਚ ਕੈਦ ਹੋਇਆ ਮਨਮੋਹਕ ਦ੍ਰਿਸ਼