ਮੁਹਾਲੀ ਪੁਲਿਸ ਨੇ ਇੱਕ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਦਾ ਨਾਂ ਲੈ ਕੇ ਠੱਗੀਆਂ ਮਾਰ ਰਿਹਾ ਸੀ। ਇਸ ਦੌਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਕਿ ਜਿਸ ਠੱਗ ਨੂੰ ਮੁਹਾਲੀ ਦੀ ਪੁਲਿਸ ਨੇ ਕਾਬੂ ਕੀਤਾ ਹੈ ਉਸ ਨੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਇੱਕ ਕਰੋੜ 63 ਲੱਖ ਰੁਪਏ ਦੀ ਠੱਗੀ ਮਾਰੀ ਸੀ।



ਮ੍ਰਿਣਕ ਸਿੰਘ ਨੇ ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਦਾ ਨਾਂ ਲੈ ਕੇ ਜਲੰਧਰ ਦੇ ਟਰੈਵਲ ਏਜੰਟ ਨਾਲ 5.76 ਲੱਖ ਰੁਪਏ ਦੀ ਠੱਗੀ ਮਾਰੀ ਸੀ। ਮੁਲਜ਼ਮ ਮ੍ਰਿਣਕ ਸਿੰਘ ਨੇ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਨਾਲ 1.63 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁੰਬਈ ਵਿੱਚ ਧੋਖਾਧੜੀ ਦੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਹੈ।


ਮ੍ਰਿਣਕ ਸਿੰਘ ਦਾ ਸਾਥੀ ਰਾਘਵ ਗੋਇਲ, ਜੋ ਕਿ ਹਰਿਆਣਾ (ਫਰੀਦਾਬਾਦ) ਸੈਕਟਰ-17 ਦਾ ਰਹਿਣ ਵਾਲਾ ਹੈ, ਉਹ ਵੀ ਇਸ ਠੱਗੀ ਵਿੱਚ ਸ਼ਾਮਲ ਹੈ। ਦੋਵੇਂ ਇਸ ਸਮੇਂ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ। ਪੁਲਿਸ ਮੁਤਾਬਕ ਮ੍ਰਿਣਕ ਸਿੰਘ, ਰਿਸ਼ਭ ਪੰਤ ਨੂੰ ਕ੍ਰਿਕਟ ਰਾਹੀਂ ਹੀ ਜਾਣਦਾ ਸੀ। ਦੋਵੇਂ ਜ਼ੋਨਲ ਕ੍ਰਿਕਟ ਅਕੈਡਮੀ ਕੈਂਪ 'ਚ ਮਿਲੇ ਸਨ।



ਸਾਲ 2021 'ਚ ਮ੍ਰਿਣਕ ਸਿੰਘ ਨੇ ਪੰਤ ਨੂੰ ਲਗਜ਼ਰੀ ਚੀਜ਼ਾਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ ਸੀ ਅਤੇ ਉਸ ਨੂੰ ਮਹਿੰਗੀਆਂ ਘੜੀਆਂ ਅਤੇ ਮੋਬਾਈਲ ਸਸਤੇ ਮੁੱਲ 'ਤੇ ਦੇਣ ਲਈ ਕਿਹਾ ਸੀ। ਪਰ ਮ੍ਰਿਣਕ ਸਿੰਘ ਨੇ ਰਿਸ਼ਭ ਪੰਤ ਤੋਂ ਮੋਟੀ ਰਕਮ ਲੈ ਕੇ ਠੱਗੀ ਮਾਰੀ ਸੀ। ਉਸ ਨੇ ਮੁੰਬਈ ਦੇ ਇਕ ਵਪਾਰੀ ਨੂੰ ਵੀ ਇਸੇ ਤਰ੍ਹਾਂ ਠੱਗਿਆ ਸੀ।



ਮੁਲਜ਼ਮ ਮ੍ਰਿਣਕ ਨੇ ਜਲੰਧਰ ਦੀ ਇੱਕ ਟਰੈਵਲ ਏਜੰਟ ਕੰਪਨੀ ਦੇ ਸੰਚਾਲਕ ਵਿਜੇ ਸਿੰਘ ਡੋਗਰਾ ਨੂੰ ‘ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ’ ਦਾ ਨਾਂ ਦੇ ਕੇ ਠੱਗੀ ਮਾਰੀ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਲੋਕ ਕੁਮਾਰ ਦਾ ਨਾਂ ਸੁਣਿਆ ਸੀ ਪਰ ਏਡੀਜੀਪੀ ਨੁੰ ਜਾਣਦਾ ਨਹੀਂ ਸੀ। 


 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial