14 ਲੱਖ 'ਚ ਵਿਕਿਆ ਇਹ ਕੱਛਾ, ਜਾਣੋ ਕੀ ਹੈ ਖਾਸ
ਇੱਕ ਅੰਦਾਜ਼ੇ ਮੁਤਾਬਿਕ ਇਹ ਨਿੱਕਰ ਸਾਲ 1800 ਦੇ ਅੰਤ ਦੀ ਹੋ ਸਕਦੀ ਹੈ। ਇਸ ਸਮੇਂ ਕੁਈਨ ਵਿਕਟੋਰੀਆ ਦਾ ਦੁਨੀਆ ਦੇ ਇੱਕ ਵੱਡੇ ਹਿੱਸੇ 'ਤੇ ਸ਼ਾਸਨ ਸੀ। ਉਸ ਸਮੇਂ ਆਮ ਜਿਹੀ ਦਿਸਣ ਵਾਲੀ ਇਹ ਨਿੱਕਰ ਖ਼ਾਸ ਤੌਰ 'ਤੇ ਮਹਾਰਾਣੀ ਵਿਕਟੋਰੀਆ ਲਈ ਤਿਆਰ ਕੀਤੀ ਗਈ ਸੀ।
ਲੰਡਨ: ਬ੍ਰਿਟੇਨ ਵਿਚ ਇੱਕ ਨਿੱਕਰ ਦੀ ਬੋਲੀ 14 ਲੱਖ ਰੁਪਏ ਲੱਗੀ ਹੈ। ਇੱਕ ਨਿੱਕਰ ਦੀ ਲਈ ਇੰਨੀ ਵੱਡੀ ਕੀਮਤ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਪਰ ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਸ਼ਾਹੀ ਨਿੱਕਰ ਹੈ। ਅਸਲ ਵਿਚ ਇਹ ਨਿੱਕਰ ਕਿਸੀ ਹੋਰ ਦੀ ਨਹੀਂ ਸਗੋਂ ਬ੍ਰਿਟੇਨ ਦੀ ਸਾਬਕਾ ਮਹਾਰਾਣੀ ਵਿਕਟੋਰੀਆ ਦੀ ਹੈ।
ਜ਼ਿਕਰਯੋਗ ਹੈ ਕਿ ਮਹਾਰਾਣੀ ਵਿਕਟੋਰੀਆ ਆਪਣੇ ਕੱਪੜਿਆਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਦੀ ਸੀ ਅਤੇ ਉਨ੍ਹਾਂ ਨੂੰ ਕਾਫ਼ੀ ਸੰਭਾਲ ਕੇ ਰੱਖਦੀ ਸੀ। 1901 ਵਿਚ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕੱਪੜਿਆਂ ਦਾ ਭੰਡਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।
ਨਿਲਾਮੀ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਇਹ 3000 ਪੌਂਡ ਯਾਨੀ ਕਿ ਢਾਈ ਲੱਖ ਰੁਪਿਆਂ 'ਚ ਨਿਲਾਮ ਹੋਵੇਗੀ ਪਰ ਇਸ ਦੀ ਬੋਲੀ ਇਸ ਦੀ ਅਨੁਮਾਨਿਤ ਬੋਲੀ ਤੋਂ ਪੰਜ ਗੁਣਾ ਵਧੇਰੇ ਲੱਗੀ। ਇਸ ਦੇ ਨਾਲ ਹੀ ਇਹ ਇੱਕ ਵਿਸ਼ਵ ਰਿਕਾਰਡ ਬਣ ਗਿਆ ਹੈ।