ਸ਼ੇਰ ਨੂੰ ਕਾਰ 'ਚ ਬਿਠਾ ਕੇ ਘੁੰਮ ਰਿਹਾ ਸੀ, ਪੁਲਿਸ ਨੇ ਫੜਿਆ
ਇਨ੍ਹਾਂ ਕਾਗਜ਼ਾਂ ਨੂੰ ਵਣਜੀਵ ਵਿਭਾਗ ਦੇ ਸਾਹਮਣੇ ਪੁਸ਼ਟੀ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ 'ਚ ਕੋਈ ਫ਼ੈਸਲਾ ਕਰੇਗੀ।
ਐੱਸਐੱਸਪੀ ਮੁਕੱਦਰ ਹੈਦਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕਲੈਨ ਨੇ ਪੁਲਿਸ ਦੇ ਸਾਹਮਣੇ ਲਾਈਸੈਂਸ ਤੇ ਸਾਰੇ ਜ਼ਰੂਰੀ ਕਾਗਜ਼ ਪੇਸ਼ ਕੀਤੇ ਹਨ।
ਜਿਸ ਵੀਡੀਓ ਨੂੰ ਲੈ ਕੇ ਸ਼ਿਕਾਇਤ ਹੋਈ ਹੈ ਉਹ ਚਾਰ ਦਿਨ ਪੁਰਾਣੀ ਹੈ। ਉਸ ਦਾ ਸ਼ੇਰ ਬਿਮਾਰ ਸੀ ਤੇ ਉਹ ਉਸ ਨੂੰ ਕਾਰ 'ਚ ਬਿਠਾ ਕੇ ਡਾਕਟਰ ਕੋਲ ਲੈ ਗਿਆ ਸੀ। ਜਿਸ ਸਮੇਂ ਵੀਡੀਓ ਬਣਾਈ ਗਈ, ਉਸ ਵੇਲੇ ਉਹ ਘਰ ਪਰਤ ਰਹੇ ਸਨ।
ਗੁਲਬਰਗ ਪੁਲਿਸ ਸਟੇਸ਼ਨ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਸਕਲੈਨ ਨੇ ਕਿਹਾ ਕਿ ਉਸ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਹਨ ਤੇ ਸ਼ੇਰ ਰੱਖਣ ਦਾ ਲਾਈਸੈਂਸ ਹੈ।
ਸਿੰਧ ਦੇ ਗ੫ਹਿ ਮੰਤਰੀ ਸੋਹੇਲ ਅਨਵਰ ਸਿਆਲ ਨੇ ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਸਰਗਰਮੀ ਵਿਖਾਉਂਦਿਆਂ ਪੁਲਿਸ ਨੂੰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਇਸ ਤੋਂ ਬਾਅਦ ਪ੫ਸ਼ਾਸਨ ਨੇ ਸ਼ੇਰ ਦੇ ਮਾਲਿਕ ਸਕਲੈਨ ਉਰਫ਼ ਸ਼ੇਰਵਾਲਾ ਤੇ ਉਸ ਦੇ ਸ਼ੇਰ ਨੂੰ ਹਿਰਾਸਤ 'ਚ ਲੈ ਲਿਆ।
ਕਰਾਚੀ : ਇਕ ਸ਼ਖ਼ਸ ਆਪਣੇ ਪਾਲਤੂ ਸ਼ੇਰ ਨੂੰ ਕਾਰ 'ਚ ਬਿਠਾ ਕੇ ਪੂਰੇ ਕਰਾਚੀ ਸ਼ਹਿਰ 'ਚ ਘੁੰਮ ਰਿਹਾ ਸੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਸ ਨੂੰ ਵੇਖਣ ਤੋਂ ਬਾਅਦ ਪਾਕਿਸਤਾਨੀ ਪੁਲਿਸ ਸਰਗਰਮ ਹੋਈ। ਪੁਲਿਸ ਨੇ ਲੋਕਾਂ ਦੀ ਸ਼ਿਕਾਇਤ 'ਤੇ ਨਾ ਸਿਰਫ਼ ਸ਼ੇਰ ਦੇ ਮਾਲਿਕ, ਬਲਕਿ ਸ਼ੇਰ ਨੂੰ ਵੀ ਹਿਰਾਸਤ 'ਚ ਲੈ ਲਿਆ।