ਇਸਲਾਮਾਬਾਦ: ਪਾਕਿਸਤਾਨ 'ਚ ਇੱਕ ਆਦਮੀ ਆਪਣੇ ਤਿੰਨ ਵਿਆਹ ਤੋਂ ਬਾਅਦ ਹੁਣ ਚੌਥਾ ਵਿਆਹ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਉਹ ਲੜਕੀ ਦੀ ਭਾਲ ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਦੀਆਂ ਤਿੰਨੋਂ ਘਰਵਾਲੀਆਂ ਵੀ ਇਸ ਕੰਮ ਵਿਚ ਪੂਰਾ ਸਹਿਯੋਗ ਕਰ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਅਕਤੀ ਦਾ ਨਾਂ ਅਦਨਾਨ ਹੈ। ਅਦਨਾਨ ਸਿਆਲਕੋਟ ਦਾ ਵਸਨੀਕ ਹੈ।

ਇਹ ਹੈ ਸ਼ਰਤ:

ਅਦਨਾਨ ਆਪਣੇ ਚੌਥੇ ਵਿਆਹ ਲਈ ਲੜਕੀ ਦੀ ਭਾਲ ਕਰ ਰਿਹਾ ਹੈ ਪਰ ਉਸ ਦੀ ਅਜੀਬ ਸ਼ਰਤ ਵੀ ਹੈ। ਅਦਨਾਨ ਦਾ ਕਹਿਣਾ ਹੈ ਕਿ ਉਸ ਦੀ ਚੌਥੀ ਪਤਨੀ ਦਾ ਨਾਂ ਅੰਗਰੇਜ਼ੀ ਸ਼ਬਦ S ਤੋਂ ਹੋਣਾ ਚਾਹੀਦਾ ਹੈ। ਅਦਨਾਨ ਦੀਆਂ ਤਿੰਨ ਪਤਨੀਆਂ ਦਾ ਨਾਂ S - ਸ਼ੁੰਬਲ, ਸ਼ੁਬਾਨਾ ਅਤੇ ਸ਼ਾਹੀਦਾ ਹੈ ਅਤੇ ਹੁਣ ਉਹ ਚਾਹੁੰਦਾ ਹੈ ਕਿ ਚੌਥੀ ਬੀਬੀ ਦਾ ਨਾਂ ਵੀ S ਨਾਲ ਸ਼ੁਰੂ ਹੋਣਾ ਚਾਹੁੰਦਾ ਹੈ।

12 ਸਾਲਾ ਲੜਕੀ ਨੂੰ ਪਾਣੀ ਤੋਂ ਐਲਰਜੀ, ਨਹਾਉਣ ਨਾਲ ਵੀ ਹੋ ਸਕਦੀ ਮੌਤ

ਅਦਨਾਨ ਦਾ ਪਹਿਲਾ ਵਿਆਹ ਪੜ੍ਹਦਿਆਂ 16 ਸਾਲ ਦੀ ਉਮਰ ਵਿੱਚ ਹੋਇਆ ਸੀ। ਇਸ ਤੋਂ ਬਾਅਦ ਦੂਜਾ ਵਿਆਹ 20 ਸਾਲ ਦੀ ਉਮਰ ਵਿਚ ਹੋਇਆ। ਅਦਨਾਨ ਨੇ ਪਿਛਲੇ ਸਾਲ ਸਿਰਫ ਤੀਜੀ ਵਾਰ ਵਿਆਹ ਕੀਤਾ ਹੈ। ਅਦਨਾਨ ਦੀਆਂ ਤਿੰਨ ਪਤਨੀਆਂ ਤੋਂ 5 ਬੱਚੇ ਹਨ। ਪਹਿਲੀ ਪਤਨੀ ਸ਼ੁਬਲ ਦੇ ਤਿੰਨ ਬੱਚੇ ਹਨ ਅਤੇ ਸ਼ੁਬਾਨਾ ਦੇ ਦੋ ਬੱਚੇ ਹਨ। ਸ਼ੁਬਾਨਾ ਦੇ ਦੋ ਬੱਚਿਆਂ ਚੋਂ ਇਕ ਨੂੰ ਸ਼ਾਹਿਦਾ ਨੇ ਗੋਦ ਲਿਆ ਹੈ।

ਇੱਕ ਇੰਟਰਵਿਊ 'ਚ ਅਦਨਾਨ ਨੇ ਦੱਸਿਆ ਹੈ ਕਿ ਉਸ ਦੀਆਂ ਤਿੰਨ ਪਤਨੀਆਂ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੀਆਂ ਹਨ ਅਤੇ ਉਸ ਦਾ ਹਰ ਮਹੀਨੇ ਉਹ ਡੇਢ ਲੱਖ ਪਾਕਿਸਤਾਨੀ ਰੁਪਏ ਖਰਚ ਹੁੰਦਾ ਹੈ। ਅਦਨਾਨ ਨੇ ਇਹ ਵੀ ਦੱਸਿਆ ਕਿ ਉਹ 6 ਬੈਡਰੂਮ ਵਾਲੇ ਘਰ ਵਿੱਚ ਰਹਿੰਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904