ਨਵੀਂ ਦਿੱਲੀ: ਓਟੀਟੀ ਪਲੇਟਫਾਰਮ ਨੈੱਟਫਲਿਕਸ (netflix) ਨੇ ਅਗਲੇ ਮਹੀਨੇ 5 ਤੇ 6 ਨੂੰ ਲੋਕਾਂ ਨੂੰ ਖੁਸ਼ ਕਰਨ ਲਈ ਫੈਸਟਿਵ ਦਾ ਆਯੋਜਨ ਕੀਤਾ ਹੈ। ਇਸ ਵਿੱਚ ਇੱਕ ਵਿਅਕਤੀ ਦੋ ਦਿਨਾਂ ਲਈ ਨੈੱਟਫਲਿਕਸ 'ਤੇ ਮੁਫਤ ਵਿੱਚ ਕੁਝ ਵੀ ਦੇਖ ਸਕਦਾ ਹੈ। ਯਾਨੀ, ਦਰਸ਼ਕ ਦੋ ਦਿਨਾਂ ਲਈ ਸਬਸਕ੍ਰਿਪਸ਼ਨ ਲਏ ਬਗੈਰ ਇਸ ਓਟੀਟੀ ਪਲੇਟਫਾਰਮ ਦਾ ਲਾਭ ਲੈ ਸਕਦੇ ਹਨ।


ਨੈੱਟਫਲਿਕਸ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 5-6 ਦਸੰਬਰ ਨੂੰ ਭਾਰਤ ਵਿਚ ‘ਸਟ੍ਰੀਮਫੈਸਟ’ ਦਾ ਆਯੋਜਨ ਕਰੇਗੀ, ਜਿਸ ਤਹਿਤ ਜੋ ਲੋਕ ਨੈੱਟਫਲਿਕਸ ਦੇ ਗਾਹਕ ਨਹੀਂ ਹਨ, ਉਹ ਵੀ ਇਸ ਦੀਆਂ ਸੇਵਾਵਾਂ ਦਾ ਮੁਫਤ ਵਿਚ ਤਜਰਬਾ ਕਰ ਸਕਣਗੇ। ਇਸ ਨੈੱਟਫਲਿਕਸ ਪਹਿਲ ਦਾ ਉਦੇਸ਼ ਨਵੇਂ ਗਾਹਕਾਂ ਨੂੰ ਸ਼ਾਮਲ ਕਰਨਾ ਹੈ। ਖਾਸ ਗੱਲ ਇਹ ਹੈ ਕਿ ਉਸਨੂੰ ਭਾਰਤ ਵਿੱਚ ਓਟੀਟੀ ਪਲੇਟਫਾਰਮਾਂ ਜਿਵੇਂ ਐਮਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਹੌਟਸਟਾਰ ਤੇ ਜੀ 5 ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ।

ਨੈੱਟਫਲਿਕਸ ਇੰਡੀਆ ਦੀ ਇੰਸਟਾਗ੍ਰਾਮ ਪੋਸਟ ਦੇਖੋ:


ਨੈੱਟਫਲਿਕਸ ਇੰਡੀਆ ਦੀ ਉਪ-ਪ੍ਰਧਾਨ (ਕੰਟੇਂਟ) ਮੋਨਿਕਾ ਸ਼ੇਰਗਿੱਲ ਨੇ ਕਿਹਾ ਕਿ ਜੋ ਲੋਕ ਨੈੱਟਫਲਿਕਸ ਦੇ ਗਾਹਕ ਨਹੀਂ ਹਨ। ਉਹ ਆਪਣੇ ਨਾਂ, ਈਮੇਲ ਜਾਂ ਫੋਨ ਨੰਬਰ ਅਤੇ ਪਾਸਵਰਡ ਨਾਲ ਸਾਈਨ ਅਪ ਕਰ ਸਕਦੇ ਹਨ ਤੇ ਬਗੈਰ ਕਿਸੇ ਰਕਮ ਦੇ ਭੁਗਤਾਨ ਕੀਤੇ ਸਟ੍ਰੀਮਿੰਗ ਸ਼ੁਰੂ ਕਰ ਸਕਦੇ ਹਨ।

Coronavirus: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਲਵਾਇਆ ਪਹਿਲਾ Covaxin ਟੀਕਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904