ਦਰਅਸਲ ਪੂਰੇ ਪੰਜਾਬ ਵਿੱਚ ਯੂਪੀ ਤੇ ਬਿਹਾਰ ਤੋਂ ਲਗਾਤਾਰ ਆ ਰਹੇ ਝੋਨੇ ਕਰਕੇ ਸਰਕਾਰ ਦੀ ਸਿਰਦਰਦੀ ਵਧਦੀ ਜਾ ਰਹੀ ਹੈ ਕਿਉਂਕਿ ਇਸ ਨਾਲ ਖੇਤੀਬਾੜੀ ਵਿਭਾਗ ਤੇ ਫ਼ੂਡ ਸਪਲਾਈ ਵਿਭਾਗ ਦੇ ਅੰਕੜੇ ਖ਼ਰਾਬ ਹੋ ਰਹੇ ਹਨ। ਦੱਸ ਦਈਏ ਕਿ ਸੂਬੇ 'ਚ ਅਜੇ ਵੀ ਝੋਨਾ ਆਉਣਾ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ਵਿੱਚ ਸ਼ੁੱਕਰਵਾਰ ਨੂੰ ਜਗਰਾਉਂ ਮਾਰਕੀਟ ਕਮੇਟੀ ਨੇ ਇੱਥੇ ਦੇ ਕੋਠੇ ਜੀਵੇ ਦੇ ਇੱਕ ਪਲਾਟ ਵਿੱਚੋਂ ਕਿਸੇ ਸ਼ੈਲਰ ਮਾਲਕ ਵੱਲੋਂ ਯੂਪੀ ਤੇ ਬਿਹਾਰ ਤੋਂ ਮੰਗਵਾਏ ਝੋਨੇ ਦੇ ਦੋ ਟਰੱਕ ਤੇ ਇੱਕ ਟਰਾਲੀ ਬਰਾਮਦ ਕੀਤੀ ਗਈ ਹੈ।
ਅਕਾਲੀ ਦਲ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਮਜੀਠੀਆ 'ਤੇ ਸ਼ਿਕੰਜਾ
ਮਾਰਕੀਟ ਕਮੇਟੀ ਦੇ ਸੈਕਟਰੀ ਜਸ਼ਨਦੀਪ ਸਿੰਘ ਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੌਕੇ 'ਤੇ ਦੇਖਿਆ ਕਿ ਬਾਹਰੋਂ ਆਏ ਝੋਨੇ ਨੂੰ ਟਰਾਲੀਆਂ ਵਿੱਚ ਸ਼ਿਫਟ ਕਰਕੇ ਮੰਡੀ ਵਿੱਚ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦੇਖਦੇ ਹੀ ਮੌਕੇ 'ਤੇ ਕੰਮ ਕਰ ਰਹੀ ਲੇਬਰ ਫਰਾਰ ਹੋ ਗਈ। ਉਧਰ ਮੌਕੇ 'ਤੇ ਮਾਰਕੀਟ ਕਮੇਟੀ ਦੇ ਅਫਸਰਾਂ ਨੇ ਪੁਲਿਸ ਨੇ ਬੁਲਾ ਕੇ ਸਾਰਾ ਝੋਨਾ ਟਰੱਕਾਂ ਸਮੇਤ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ।
ਦੱਸ ਦਈਏ ਕਿ ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਜਸ਼ਨਦੀਪ ਸਿੰਘ ਤੇ ਚੇਅਰਮੈਨ ਸਤਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਮੰਡੀ ਬੋਰਡ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫੜੇ ਗਏ ਝੋਨੇ ਦੀ ਕੀਮਤ ਬਾਜ਼ਾਰ ਵਿਚ 10 ਤੋਂ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਜੇ ਤੱਕ ਇਸ ਦੇ ਖਰੀਦਦਾਰ ਤੇ ਇਸ ਨੂੰ ਮੰਗਵਉਣ ਵਾਲੇ ਸ਼ੈਲਰ ਮਾਲਕ ਦਾ ਪਤਾ ਨਹੀਂ ਲੱਗਿਆ ਪਰ ਪੁਲਿਸ ਜਲਦੀ ਇਸ ਗੱਲ ਦਾ ਵੀ ਪਤਾ ਲਗਾ ਕੇ ਬਣਦੀ ਕਾਰਵਾਈ ਕਰੇਗੀ।
ਕਿਸਾਨਾਂ ਦੇ ਐਲਾਨ ਮਗਰੋਂ ਸਰਕਾਰਾਂ ਘਬਰਾਈਆਂ! ਆਖਰ 4 ਮਹੀਨਿਆਂ ਦਾ ਰਾਸ਼ਨ ਲੈ ਕੇ ਕਿਉਂ ਜਾ ਰਹੇ ਦਿੱਲੀ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904