ਨਵੀਂ ਦਿੱਲੀ: ਵਰਤਮਾਨ ਵਿੱਚ ਸਿਰਫ ਇੱਕ ਕਲਿੱਕ ਨਾਲ ਪੈਸੇ ਨੂੰ ਆਨਲਾਈਨ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਲਈ ਲੌਗਇਨ ਆਈਡੀ ਤੇ ਪਾਸਵਰਡ ਦੀ ਲੋੜ ਹੈ ਪਰ ਜੇ ਤੁਸੀਂ ਇੱਕ ਮਜ਼ਬੂਤ ਪਾਸਵਰਡ ਨਹੀਂ ਲਾਇਆ ਤਾਂ ਤੁਹਾਡੇ ਨਾਲ ਧੋਖਾਧੜੀ ਸਿਰਫ ਇੱਕ ਕਲਿੱਕ ਵਿੱਚ ਕੀਤੀ ਜਾ ਸਕਦੀ ਹੈ। ਸਾਲ 2020 ਵਿੱਚ ਬਹੁਤ ਸਾਰੇ ਕਮਜ਼ੋਰ ਪਾਸਵਰਡ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਲਗਪਗ 2.3 ਕਰੋੜ ਵਾਰ ਕਰੈਕ ਕੀਤਾ ਗਿਆ ਹੈ।

ਸਾਲ 2020 ਦਾ ਸਭ ਤੋਂ ਕਮਜ਼ੋਰ ਪਾਸਵਰਡ:

ਪਾਸਵਰਡ ਮੈਨੇਜਰ ਨੋਰਡਪਾਸ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਸਾਲ 2020 ਦੇ 200 ਸਭ ਤੋਂ ਖਰਾਬ ਪਾਸਵਰਡਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ ਮੁਤਾਬਕ ਸਾਲ 2020 ਵਿੱਚ ਸਭ ਤੋਂ ਵੱਧ 123456 ਪਾਸਵਰਡ ਵਰਤੇ ਗਏ ਸੀ, ਜੋ ਅੱਧੇ ਸੈਕਿੰਡ ਤੋਂ ਵੀ ਘੱਟ ਸਮੇਂ 'ਤ ਕ੍ਰੈਕ ਹੋ ਗਿਆ। ਦੱਸ ਦਈਏ ਕਿ ਲਿਸਟ '123456789 ਦੂਜਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪਾਸਵਰਡ ਰਿਹਾ ਹੈ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ Picture1 ਪਾਸਵਰਡ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਗਈ।

ਕੈਟਾਗਿਰੀ ਮੁਤਾਬਕ ਪਾਸਵਰਡ: ਖੋਜਕਰਤਾ NordPass ਨੇ ਮੰਨਿਆ ਹੈ ਕਿ ਲੋਕ ਪਾਸਵਰਡ ਨੂੰ ਯਾਦ ਰੱਖਣਾ ਆਸਾਨ ਬਣਾਉਂਦੇ ਹਨ ਪਰ ਇਹ ਵੀ ਸੱਚ ਹੈ ਕਿ ਆਸਾਨ ਪਾਸਵਰਡ ਨੂੰ ਕਰੈਕ ਕਰਨਾ ਵੀ ਓਨਾ ਹੀ ਆਸਾਨ ਹੈ। ਰਿਪੋਰਟ ਦੀ ਸਾਲ 2020 ਵਿਚ 21,409 ਲੋਕਾਂ ਨੇ chocolate ਸ਼ਬਦ ਨੂੰ ਪਾਸਵਰਡ ਬਣਾਇਆ। ਉਧਰ 90,000 ਲੋਕਾਂ ਨੇ aaron431 ਨੂੰ ਪਾਸਵਰਡ ਬਣਾਇਆ, ਜਦੋਂਕਿ 37,000 ਤੋਂ ਵੱਧ ਲੋਕਾਂ ਨੇ ਪਾਸਵਰਡ ਵਜੋਂ pokemon ਸ਼ਬਦ ਚੁਣਿਆ। ਸਾਲ 2020 ਵਿਚ ਸਭ ਤੋਂ ਵੱਧ ਵਰਤੇ ਗਏ ਪਾਸਵਰਡਾਂ ਦੀ ਸੂਚੀ ਵਿੱਚ iloveyou ਨੂੰ 17ਵਾਂ ਨੰਬਰ ਮਿਲਿਆ।

ਸਾਲ 2020 ਦੇ ਟਾਪ ਸਭ ਤੋਂ ਖ਼ਰਾਬ ਪਾਸਵਰਡ:

  • 123456

  • 123456789

  • picture1

  • password

  • 12345678

  • 111111

  • 123123

  • 12345

  • 1234567890

  • senha

  • 1234567

  • qwerty

  • abc123

  • Million2

  • 000000

  • 1234

  • iloveyou

  • aaron431

  • password1

  • qqww1122


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904