ਇਸਲਾਮਾਬਾਦ: ਪਾਕਿਸਤਾਨੀ ਮਹਿਲਾ ਐਂਕਰ ਵੱਲੋਂ ਐੱਪਲ ਕੰਪਨੀ ਨੂੰ ਸੇਬ ਦੇ ਕਾਰੋਬਾਰ ਸਮਝਣ ਕਾਰਨ ਸੋਸ਼ਲ ਮੀਡੀਆ 'ਤੇ ਹਾਸੇ ਪੈ ਰਹੇ ਹਨ। ਮਾਮਲਾ ਉਦੋਂ ਰੌਸ਼ਨੀ ਵਿੱਚ ਆਇਆ ਜਦ ਪਾਕਿਸਤਾਨ ਦੀ ਪੱਤਰਕਾਰ ਨਾਇਲਾ ਇਨਾਇਤ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸਾਂਝੀ ਕੀਤੀ। ਇਹ ਵੀਡੀਓ ਅਪਰੈਲ ਮਹੀਨੇ ਦੀ ਹੈ, ਜਦ ਇੱਕ ਨਿੱਜੀ ਚੈਨਲ ਦੀ ਐਂਕਰ ਆਪਣੇ ਮਹਿਮਾਨ ਵਿਸ਼ਾ ਮਾਹਰ ਨਾਲ ਪਾਕਿਸਤਾਨ ਦੇ ਵਿੱਤੀ ਹਾਲਾਤ 'ਤੇ ਗੱਲਬਾਤ ਕਰ ਰਹੀ ਹੈ। ਇਸ ਦੌਰਾਨ ਮਾਹਰ ਦੱਸਦਾ ਹੈ ਕਿ ਐੱਪਲ ਦਾ ਪੂਰਾ ਕਾਰੋਬਾਰ ਹੀ ਪਾਕਿਸਤਾਨ ਦੇ ਪੂਰੇ ਬਜਟ ਤੋਂ ਕਈ ਗੁਣਾ ਵੱਧ ਹੈ। ਮਾਹਰ ਦੇ ਇਨ੍ਹਾਂ ਸ਼ਬਦਾਂ ਨੂੰ ਐਂਕਰ ਐਪਲ ਫਰੂਟ ਭਾਵ ਸੇਬਾਂ ਦਾ ਕਾਰੋਬਾਰ ਸਮਝ ਬਹਿੰਦੀ ਹੈ ਅਤੇ ਆਖਦੀ ਹੈ ਕਿ ਹਾਂ ਉਹ ਵੀ ਜਾਣਦੀ ਹੈ ਸੇਬ ਦੀਆਂ ਕਈ ਕਿਸਮਾਂ ਹਨ ਅਤੇ ਇਹ ਵਪਾਰ ਕਾਫੀ ਵੱਡਾ ਹੈ। ਪਰ ਵਿਸ਼ਾ ਮਾਹਰ ਨੇ ਉਸ ਨੂੰ ਦਰੁਸਤ ਕਰਦਿਆਂ ਦੱਸਿਆ ਕਿ ਉਹ ਐੱਪਲ ਮੋਬਾਈਲ (ਕੰਪਨੀ) ਦੀ ਗੱਲ ਕਰ ਰਿਹਾ ਹੈ, ਸੇਬ ਦੀ ਨਹੀਂ। ਇਹ ਵੀਡੀਓ ਬਾਹਰ ਆਉਂਦੇ ਹੀ ਸੋਸ਼ਲ 'ਤੇ ਛਾ ਗਈ ਅਤੇ ਕੁਝ ਹੀ ਸਮੇਂ ਬਾਅਦ ਵਾਇਰਲ ਹੋ ਗਈ। ਦੇਖੋ ਵੀਡੀਓ-