ਪੈਂਗੁਇਨ ਨੂੰ ਹੋ ਗਿਆ 'ਲੜਕੀ' ਨਾਲ ਪਿਆਰ
ਚਿੜੀਆਘਰ ਦੇ ਮੁਲਾਜ਼ਮ ਜਦ ਤਕ ਕੁਝ ਸਮਝਦੇ, ਪੈਂਗੁਇਨ ਦੀ ਤਬੀਅਤ ਖ਼ਰਾਬ ਹੋ ਗਈ। ਉਸ ਦੀ ਕੁਝ ਹੀ ਦਿਨਾਂ ਵਿਚ ਮੌਤ ਹੋ ਗਈ।
ਚਿੜੀਆਘਰ ਦੇ ਮੁਲਾਜ਼ਮਾਂ ਨੇ ਕਾਰਡ ਬੋਰਡ ਨੂੰ ਚੁੱਕ ਕੇ ਕਿਤੇ ਹੋਰ ਰੱਖ ਦਿੱਤਾ। ਇਸ ਤੋਂ ਪੈਂਗੁਇਨ ਕਾਫ਼ੀ ਪਰੇਸ਼ਾਨ ਰਹਿਣ ਲੱਗਾ।
ਉਹ ਪਾਣੀ ਵਿਚ ਖੇਡਣ ਦੀ ਥਾਂ ਘੰਟਿਆਂ ਤਕ ਉਸ ਕਾਰਡ ਬੋਰਡ ਨੂੰ ਨਿਹਾਰਿਆ ਕਰਦਾ ਸੀ। ਇਸ ਦੌਰਾਨ ਇਕ ਹਫ਼ਤਾ ਪਹਿਲੇ ਤੇਜ਼ ਤੂਫ਼ਾਨ ਆਇਆ।
ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਪੈਂਗੁਇਨ ਦਾ ਲੜਕੀ ਵੱਲ ਇਸ ਤਰ੍ਹਾਂ ਦਾ ਝੁਕਾਅ ਹੋ ਜਾਏਗਾ। ਤਸਵੀਰ ਵਿਚ ਫਿਲਮ ਦੀ ਲੜਕੀ ਨੇ ਪੈਂਗੁਇਨ ਦੀ ਡਿਜਾਈਨ ਦੇ ਕੱਪੜੇ ਪਾਏ ਹੋਏ ਸਨ। ਸ਼ਾਇਦ ਗ੍ਰੇਪਕੁਨ ਨੂੰ ਲੱਗਾ ਹੋਏਗਾ ਕਿ ਇਹ ਕੋਈ ਮਾਦਾ ਪੈਂਗੁਇਨ ਹੈ।
ਇਸ ਵਿਚ ਇਕ ਲੜਕੀ ਦਿੱਖ ਰਹੀ ਸੀ ਜੋ ਕਾਰਟੂਨ ਫਿਲਮ ਦੀ ਕਰੈਕਟਰ 'ਹੁਲੁਲੂ' ਸੀ। ਚਿੜੀਆਘਰ ਨੇ ਇਹ ਸੋਚ ਕੇ ਕਾਰਡ ਬੋਰਡ ਲਗਾਇਆ ਸੀ ਕਿ ਇਹ ਬੱਚਿਆਂ ਨੂੰ ਆਕਰਸ਼ਿਤ ਕਰੇਗਾ।
ਦਰਅਸਲ ਇਸ ਸਾਲ ਦੀ ਸ਼ੁਰੂਆਤ ਵਿਚ ਚਿੜੀਆਘਰ ਵਿਚ ਪੈਂਗੁਇਨ ਦੇ ਠੀਕ ਸਾਹਮਣੇ ਕਾਰਟੂਨ ਫਿਲਮ ਦੀ ਤਸਵੀਰ ਵਾਲਾ ਇਕ ਕਾਰਡ ਬੋਰਡ ਲਗਾਇਆ ਗਿਆ ਸੀ।
ਜਾਪਾਨ ਦੇ ਟੋਬੂ ਚਿੜੀਆਘਰ ਵਿਚ ਗ੍ਰੇਪਕੁਨ ਨਾਂ ਦੇ ਇਸ ਪੈਂਗੁਇਨ ਦੀ ਮੌਤ ਪਿੱਛੋਂ ਉਥੋਂ ਦਾ ਹਰ ਮੁਲਾਜ਼ਮ ਉਦਾਸ ਹੈ।
ਟੋਕੀਓ : ਇਹ ਪਿਆਰ ਦੀ ਅਜਿਹੀ ਕਹਾਣੀ ਹੈ ਜਿਸ ਵਿਚ ਪੈਂਗੁਇਨ ਲੜਕੀ ਨੂੰ ਦਿਲ ਦੇ ਬੈਠਾ ਸੀ। ਦੀਵਾਨਗੀ ਇਸ ਹੱਦ ਤਕ ਕਿ ਲੜਕੀ ਦਾ ਚਿਹਰਾ ਸਾਹਮਣੇ ਤੋਂ ਹੱਟਦੇ ਹੀ ਸਾਹ ਉਖੜ ਗਿਆ।