ਜੈਪੁਰ: ਜੈਪੁਰ ਦੇ ਸਿਰੋਹੀ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੋਕ ਟ੍ਰੇਨ ਦੇ ਟਾਇਲਟ ਵਿੱਚ ਬਾਰੀ ਬਾਰੀ ਸਿਰ ਆ ਜਾ ਰਹੇ ਸੀ।ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਲੋਕਾਂ ਦੇ ਮੁੰਹ ਹੈਰਾਨੀ ਨਾਲ ਖੁਲ੍ਹੇ ਦੇ ਖੁਲ੍ਹੇ ਰਿਹ ਗਏ।
ਸ਼ੁੱਕਰਵਾਰ ਸਵੇਰੇ ਅਬੁਰੋੜ ਰੇਲਵੇ ਸਟੇਸ਼ਨ 'ਤੇ ਖੜ੍ਹੀ ਦਿੱਲੀ-ਅਹਿਮਦਾਬਾਦ (ਆਸ਼ਰਮ ਐਕਸਪ੍ਰੈਸ) ਰੇਲਗੱਡੀ ਦੇ ਐਸ -10 ਕੋਚ ਦੇ ਟਾਇਲਟ ਵਿੱਚ ਕੁਝ ਲੋਕਾਂ ਨੇ ਦੱਸਿਆ ਕਿ ਟ੍ਰੇਨ ਦੇ ਐਸ -10 ਕੋਚ ਵਿੱਚ ਬੈਠੇ ਬਹੁਤ ਸਾਰੇ ਲੋਕ ਬਾਰ ਬਾਰ ਇਕੱਠੇ ਟਾਇਲਟ ਆ ਜਾ ਰਹੇ ਸਨ। ਇਹ ਸਭ ਵੇਖ ਕੇ ਰੇਲ ਗੱਡੀ ਵਿੱਚ ਬੈਠੀ ਇੱਕ ਮਹਿਲਾ ਯਾਤਰੀ ਨੇ ਰੇਲਵੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਜਦੋਂ ਰੇਲਵੇ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਰੇਲ ਦੇ ਟਾਇਲਟ ਦੀ ਪਾਣੀ ਵਾਲੀ ਟੈਂਕੀ ਸ਼ਰਾਬ ਨਾਲ ਭਰੀ ਹੋਈ ਸੀ। ਦਰਜਨਾਂ ਸ਼ਰਾਬ ਦੀਆਂ ਬੋਤਲਾਂ ਉਥੋਂ ਬਰਾਮਦ ਕੀਤੀਆਂ ਗਈਆਂ। ਹਰਿਆਣਾ ਦੀ ਬਣੀ ਅੰਗ੍ਰੇਜ਼ੀ ਸ਼ਰਾਬ ਦੀਆਂ 60 ਬੋਤਲਾਂ ਫੜੀਆਂ ਗਈਆਂ ਜੋ ਟ੍ਰੇਨ ਦੀ ਟਾਇਲਟ 'ਚ ਲਕੋ ਕਿ ਲੈ ਜਾ ਰਹੇ ਸਨ।
ਸ਼ਰਾਬ ਦੀਆਂ ਬੋਤਲਾਂ ਪਖਾਨੇ ਦੀ ਛੱਤ ਦੇ ਹੇਠਾਂ ਲੁਕੀਆਂ ਹੋਈਆਂ ਸਨ. ਰੇਲਵੇ ਪੁਲਿਸ ਸਟੇਸ਼ਨ ਦੇ ਅਧਿਕਾਰੀ ਦਿਲੀਪ ਸਿੰਘ ਨੇ ਕਿਹਾ ਕਿ ਉਹ ਕੋਚ ਦੀ ਜਾਂਚ ਕਰ ਰਹੇ ਹਨ। ਉਸ ਸਮੇਂ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਟਾਇਲਟ ਦੇ ਨੇੜੇ ਸ਼ਰਾਬ ਦੀ ਬਦਬੂ ਆਈ। ਹਰਿਆਣਾ ਵਿਚ ਬਣੇ ਇਮਪੈਕਟ ਬ੍ਰਾਂਡ ਦੀਆਂ 60 ਬੋਤਲਾਂ ਉਥੇ ਪਾਈਆਂ ਗਈਆਂ।
ਟ੍ਰੇਨ ਦੀ ਟਾਇਲਟ 'ਚ ਬਾਰ-ਬਾਰ ਆ ਜਾ ਰਹੇ ਸੀ ਲੋਕ, ਪੁਲਿਸ ਨੇ ਕੀਤੀ ਜਾਂਚ ਤਾਂ ਹੋਇਆ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
15 Mar 2020 09:22 AM (IST)
ਜੈਪੁਰ ਦੇ ਸਿਰੋਹੀ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੋਕ ਟ੍ਰੇਨ ਦੇ ਟਾਇਲਟ ਵਿੱਚ ਬਾਰੀ ਬਾਰੀ ਸਿਰ ਆ ਜਾ ਰਹੇ ਸੀ।ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਲੋਕਾਂ ਦੇ ਮੁੰਹ ਹੈਰਾਨੀ ਨਾਲ ਖੁਲ੍ਹੇ ਦੇ ਖੁਲ੍ਹੇ ਰਿਹ ਗਏ।
ਆਸ਼ਰਮ ਐਕਸਪ੍ਰੈਸ
- - - - - - - - - Advertisement - - - - - - - - -