ਟੈਟੂ ਖੁਣਵਾਉਣ ਦੇ ਸ਼ੌਕੀਨ ਜ਼ਰੂਰ ਪੜ੍ਹਣ ਇਹ ਖ਼ਬਰ
ਫਲੋਰਿਡਾ ਦੇ ਮਿਆਮੀ ਯੂਨੀਵਰਸੀਟੀ ਦੇ ਖੋਜਕਾਰਾਂ ਨੇ ਇਸ ‘ਤੇ ਰਿਸਚਚ ਕੀਤੀ ਹੈ। ਜਿਸ ‘ਚ ਪਾਇਆ ਗਿਆ ਕਿ ਜੋ ਲੋਕ ਟੈਟੂ ਨੂੰ ਸਟੇਟਸ ਸਿੰਬਲ ਦੇ ਤੌਰ ‘ਤੇ ਇਸਤੇਮਾਲ ਕਰਦੇ ਹ ਉਹ ਦਿਮਾਗੀ ਸਮੱਸਿਆ ਤੋਂ ਗੁਜ਼ਰ ਰਹੇ ਹੁੰਦੇ ਹਨ।
ਅਜਿਹੇ ਲੋਕਾਂ ਨੂੰ ਸੈਕਸ ਪਾਰਟਨਰ ਬਦਲਣ ‘ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੁੰਦੀ। ਉਹ ਖ਼ੁਦ ਨੂੰ ਰਿਸਕ ‘ਚ ਪਾਉਣਾ ਪਸੰਦ ਕਰਦੇ ਹਨ ਅਟੇ ਅਸੁਰੱਖਿਅਤ ਸੈਕਸ ਤਕ ਕਰਦੇ ਹਨ।
ਖੋਜ ‘ਚ ਪਾਇਆ ਗਿਆ ਹੈ ਕਿ ਜੋ ਲੋਕ ਟੈਟੂ ਬਣਵਾਉਂਦੇ ਹਨ ਉਨ੍ਹਾਂ ਦੇ ਸਰੀਰਕ ਸੰਬਧ ਵੀ ਕਈ ਲੋਕਾਂ ਨਾਲ ਹੁੰਦੇ ਹਨ।
ਇਸ ‘ਚ 50 ਫ਼ੀਸਦ ਲੋਕਾਂ ਨੇ ਦੋ ਤੋਂ ਪੰਜ ਟੈਟੂ ਬਣਵਾਏ ਸੀ ਅਤੇ 18 ਫ਼ੀਸਦ ਲੋਕਾਂ ਨੇ ਛੇ ਤੋਂ ਵੀ ਜ਼ਿਆਦਾ ਟੈਟੂ ਬਣਵਾਏ ਹੋਏ ਸੀ।
ਇਹ ਰਿਸਰਚ ਇੱਕ ਪੋਲ ਰਾਹੀਂ ਕੀਤੀ ਗਈ ਸੀ ਜਿਸ ਚ’ 18 ਤੋਂ 29 ਸਾਲ ਦੇ 2000 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਜਿਸ ’ਚ 40 ਫੀਸਦ ਲੋਕਾਂ ਨੇ ਟੈਟੂ ਖੁਣਵਾਇਆ ਸੀ।
ਅਜਿਹੇ ਲੋਕਾਂ ਦਾ ਸੁਭਾਅ ਵੀ ਕਾਫੀ ਵੱਖਰਾ ਹੁੰਦਾ ਹੈਸ। ਉਹ ਨਾ ਸਿਰਫ ਹੱਦੋਂ ਵੱਧ ਸਿਗਰਟ ਪੀਂਦੇ ਹਨ ਸਗੋਂ ਖ਼ੂਬ ਸ਼ਰਾਬ ਵੀ ਪੀਂਦੇ ਹਨ, ਸਕੂਲ ਬੰਕ ਕਰਦੇ ਅਤੇ ਜੇਲ੍ਹ ਜਾਣ ਤੋਂ ਵੀ ਨਹੀਂ ਡਰਦੇ।
ਰਿਸਰਚ ਮੁਤਾਬਕ, ਜੋ ਲੋਕ ਟੈਟੂ ਬਣਵਾਉਂਦੇ ਹਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੁੰਦੇ ਹਨ। ਇੰਨਾ ਹੀ ਨਹੀਂ ਅਜਿਹੇ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੁੰਦੀ ਹੈ।
ਹੁਣ ਇੱਕ ਖੋਜ ‘ਚ ਸਾਹਮਣੇ ਆਇਆ ਹੈ ਕਿ ਟੈਟੂ ਬਣਵਾਉਨ ਦਾ ਸ਼ੌਕ ਬੇਵਜ੍ਹਾ ਨਹੀਂ ਹੁੰਦਾ। ਇਸ ਪਿੱਛੇ ਬੇਹੱਦ ਖਾਸ ਕਾਰਨ ਹੈ। ਜਿਸ ਨੂੰ ਜਾਣ ਤੁਸੀਂ ਹੈਰਾਨ ਹੋ ਜਾਓਗੇ।