ਦੱਖਣ ਅਫਰੀਕਾ ਦੀਆਂ ਸੱਭਿਆਚਾਰਕ ਵੰਨਗੀਆਂ ਨਾਲ ਸ਼ੁਰੂ ਹੋਈਆਂ ਜਰਖੜ ਖੇਡਾਂ
ਭਲਕੇ ਕਬੱਡੀ, ਵਾਲੀਬਾਲ, ਹਾਕੀ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਲੋਕ ਗਾਇਕ ਕੰਵਰ ਗਰੇਵਾਲ, ਗਿੱਲ ਹਰਦੀਪ ਤੇ ਰਾਜਵੀਰ ਜਵੰਧਾ ਦਾ ਖੁੱਲ੍ਹਾ ਅਖਾੜਾ ਲੱਗੇਗਾ।
ਇਸ ਮੌਕੇ ਮੋਹਿੰਦਰਪ੍ਰਤਾਪ ਗਰੇਵਾਲ ਹਾਕੀ ਟਰਸਟ ਨੇ ਜਰਖੜ ਖੇਡਾਂ ਲਈ 2 ਲੱਖ ਰੁਪਏ, ਏਵਨ ਸਾਈਕਲ ਨੇ ਜੇਤੂ ਖਿਡਾਰੀਆਂ ਲਈ 100 ਸਾਈਕਲ, ਕੋਕਾ-ਕੋਲਾ ਕੰਪਨੀ ਨੇ 2 ਲੱਖ ਰੁਪਏ, ਨਰਿੰਦਰਪਾਲ ਸਿੰਘ ਸਿੱਧੂ ਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਵੀ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਅੱਜ ਪਹਿਲੇ ਗੇੜ ਦੇ ਖੇਡੇ ਗਏ ਮੈਚਾਂ 'ਚ ਫੇਅਰਫੀਲਡ ਹਾਕੀ ਕਲੱਬ ਅਮਰੀਕਾ, ਵੜੈਚ ਕਲੱਬ ਨੂੰ 1-0 ਨਾਲ, ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਅਮਲੋਹ ਨੂੰ 3-1 ਨਾਲ, ਹਰਿਆਣਾ ਉਮਰਾ ਨੇ ਲੁਧਿਆਣਾ ਨੂੰ 2-1 ਨਾਲ, ਜੂਨੀਅਰ ਹਾਕੀ ਵਰਗ 'ਚ ਹੇਰ੍ਹਾ ਰਾਮਗੜ੍ਹ, ਸੰਗਰੂਰ ਤੋਂ 2-1 ਨਾਲ ਜੇਤੂ ਰਿਹਾ ਜਦਕਿ ਰਾਮਪੁਰ ਸੈਂਟਰ ਨੇ ਬਾਗੜੀਆਂ ਨੂੰ 3-1 ਨਾਲ ਹਰਾਇਆ।
ਉਨ੍ਹਾਂ ਜਰਖੜ ਹਾਕੀ ਅਕੈਡਮੀ ਦੇ ਆਰੰਭੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਜਤਾਇਆ ਕਿ ਉਹ ਅਕੈਡਮੀ ਦੇ ਚੰਗੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ 'ਚ ਤਰਜੀਹ ਦੇਣਗੇ।
ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ ਤੇ ਦੱਖਣੀ ਅਫ਼ਰੀਕਾ ਦੇ ਵਿਦਿਆਰਥੀਆਂ ਨੇ ਵਿਰਾਸਤੀ ਸੱਭਿਆਚਾਰਕ ਵੰਨਗੀਆਂ ਨਾਲ ਖੇਡ ਪ੍ਰੇਮੀਆਂ ਦਾ ਮਨ ਮੋਹਿਆ। ਇਸ ਤੋਂ ਇਲਾਵਾ ਆਰਮੀ ਬੈਂਡ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਜਰਖੜ ਸਟੇਡੀਅਮ ਪੇਂਡੂ ਖੇਡ ਵਿਰਸੇ ਦੀ ਇਕ ਵਿਰਾਸਤ ਹੈ। ਇਸ ਤਰ੍ਹਾਂ ਦੇ ਸਟੇਡੀਅਮ ਹਰ ਪਿੰਡ ਪਿੰਡ ਬਣਨੇ ਚਾਹੀਦੇ ਹਨ।
ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਰਚ ਪਾਸਟ ਹੋਇਆ। ਮੁੱਖ ਮਹਿਮਾਨ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਮਾਰਚ ਨੂੰ ਸਲਾਮੀ ਦਿੱਤੀ। ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਅੰਤਰਰਾਸ਼ਟਰੀ ਸਾਈਕਲਿਸਟ ਸੁਖਜਿੰਦਰ ਸਿੰਘ ਰੇਲਵੇ ਤੇ ਡਾ. ਸਰਬਜੀਤ ਸਿੰਘ ਨਾਰੰਗਵਾਲ ਨੇ ਖੇਡ ਮਸ਼ਾਲ ਜਗਾਈ।
ਕਾਲਜ ਦੇ ਐਮਡੀ ਜਗਦੀਸ਼ ਸਿੰਘ ਗਰਚਾ ਤੇ ਪ੍ਰਿੰਸੀਪਲ ਮਾਨ੍ਹ ਸਿੰਘ ਤੂਰ ਦੀ ਅਗਵਾਈ ਹੇਠ ਸੈਂਕੜੇ ਖਿਡਾਰੀਆਂ ਤੇ ਵਿਦੇਸ਼ੀ ਮੂਲ ਦੇ ਵਿਦਿਆਰਥੀ ਕਾਫ਼ਲੇ ਦੇ ਰੂਪ ਵਿੱਚ ਖੇਡ ਮਸ਼ਾਲ ਲੈ ਕੇ ਜਰਖੜ ਸਟੇਡੀਅਮ ਰਵਾਨਾ ਹੋਏ।
ਪਰਲ ਜੁਬਲੀ ਵਰ੍ਹੇ ਦੀਆਂ 32ਵੀਆਂ ਜਰਖੜ ਖੇਡਾਂ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਆਗਾਜ਼ ਹੋ ਗਿਆ ਹੈ। ਅੱਜ ਭੁੱਟਾ ਗਰੁੱਪ ਆਫ਼ ਕਾਲਜ ਤੋਂ ਖੇਡ ਮਸ਼ਾਲ ਨਾਲ ਜਰਖੜ ਖੇਡਾਂ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਸ਼ੁਰੂ ਹੋਈ।