ਅਹਿਮਦਾਬਾਦ: ਗੁਜਰਾਤ 'ਚ ਖੇਤਰੀ ਆਵਾਜਾਈ ਦਫਤਰ (ਆਰਟੀਓ) ਨੇ ਹੁਣ ਤੱਕ ਦੇ ਸਭ ਤੋਂ ਵੱਡਾ ਚਲਾਨ ਕੱਟਿਆ ਹੈ। ਮਾਮਲਾ ਅਹਿਮਦਾਬਾਦ ਦਾ ਹੈ, ਜਿੱਥੇ ਇੱਕ ਪੋਰਸ਼ ਕਾਰ ਦੇ ਮਾਲਕ ਨੂੰ ਜ਼ਰੂਰੀ ਦਸਤਾਵੇਜ਼ ਨਾ ਰੱਖਣ 'ਤੇ 27.68 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ।

ਅਹਿਮਦਾਬਾਦ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਪੋਰਸ਼ ਕਾਰ ਦੇ ਮਾਲਕ ਦੇ ਚਲਾਨ ਬਾਰੇ ਜਾਣਕਾਰੀ ਦਿੱਤੀ ਹੈ। ਅਹਿਮਦਾਬਾਦ ਪੁਲਿਸ ਨੇ ਟਵੀਟ ਕੀਤਾ ਹੈ ਕਿ ਪੋਰਸ਼ ਕਾਰ  ਰੁਟੀਨ ਦੀ ਜਾਂਚ ਦੌਰਾਨ ਫੜੀ ਸੀ। ਜਿਸ 'ਚ ਪਤਾ ਲੱਗਿਆ ਕਿ ਕਾਰ ਮਾਲਕ ਕੋਲ ਲੋੜੀਂਦੇ ਦਸਤਾਵੇਜ਼ ਵੀ ਨਹੀਂ ਸੀ।


ਅਹਿਮਦਾਬਾਦ ਪੁਲਿਸ ਨੇ ਚਲਾਨ ਦੀ ਇੱਕ ਕਾਪੀ ਟਵਿੱਟਰ 'ਤੇ ਵੀ ਪੋਸਟ ਕੀਤੀ ਹੈ। ਜਿਵੇਂ ਹੀ ਪੁਲਿਸ ਨੇ ਟਵਿਟਰ 'ਤੇ ਕਾਪੀ ਅਪਲੋਡ ਕੀਤੀ, ਇਹ ਤੁਰੰਤ ਵਾਇਰਲ ਹੋ ਗਈ। ਚਲਾਨ 'ਤੇ ਪੁਲਿਸ ਨੇ ਵੱਖਰੇ ਤੌਰ 'ਚ ਰਕਮ ਵੀ ਲਿਖੀ ਹੈ।

ਇਸ ਤੋਂ ਪਹਿਲਾਂ ਨਵੰਬਰ 2019 'ਚ ਅਹਿਮਦਾਬਾਦ ਪੁਲਿਸ ਨੇ ਇੱਕ ਹੋਰ ਪੋਰਸ਼ ਕਾਰ ਦਾ ਚਲਾਨ ਕੱਟਿਆ ਸੀ ਜਿਸ ਚਲਾਨ ਦੀ ਰਕਮ 9.8 ਲੱਖ ਸੀ।