ਬੰਦੇ ਨੇ ਜੰਮਿਆ ਬੱਚਾ, ਜਾਣੋ ਕਿਵੇਂ ਹੋਇਆ ਮੁਮਕਿਨ
ਵਾਇਲੀ ਦਾ ਕਹਿਣਾ ਹੈ ਕਿ ਜਦੋਂ ਮੈਂ ਸੜਕ ਤੋਂ ਲੰਘਦਾ ਸੀ ਤਾਂ ਲੋਕ ਮੈਨੂੰ ਬਹੁਤ ਕੁਝ ਸੁਣਾਉਂਦੇ ਸੀ। ਹੁਣ ਮੈਂ ਸਟੀਫਨ ਤੇ ਬੱਚੇ ਨਾਲ ਕਾਫੀ ਖੁਸ਼ ਹਾਂ।
ਵਾਇਲੀ ਨੇ ਪਿਛਲੇ ਸਾਲ ਇੱਕ ਮੁੰਡੇ ਨੂੰ ਜਨਮ ਦਿੱਤਾ। ਬੱਚੇ ਦੇ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਸੀ ਕਿ ਗਰਭਵਤੀ ਤੋਂ ਡਿਲੀਵਰੀ ਤਕ ਦਾ ਸਮਾਂ ਬੇਹੱਦ ਮੁਸ਼ਕਲ ਸੀ ਪਰ ਉਹ ਬੇਹੱਦ ਖੁਸ਼ ਹਨ।
ਪੀਰੀਅਡ ਬੰਦ ਹੋਣ ਤੋਂ ਬਾਅਦ ਡਾਕਟਰ ਨੇ ਵਾਇਲੀ ਨੂੰ ਦੱਸਿਆ ਸੀ ਕਿ ਉਹ ਕਦੇ ਪ੍ਰੈਗਨੈਂਟ ਨਹੀਂ ਹੋ ਸਕਦੇ ਪਰ ਫੇਰ ਵੀ ਉਹ ਪ੍ਰੈਗਨੈਂਟ ਹੋ ਗਏ।
ਵਾਇਲੀ ਜਦੋਂ ਟ੍ਰਾਂਸਜੈਂਡਰ ਬਣਨ ਦੇ ਪ੍ਰੋਸੈੱਸ ‘ਚ ਸੀ ਤਾਂ ਉਸ ਦੇ ਪੀਰੀਅਡ ਆਉਣੇ ਵੀ ਬੰਦ ਹੋ ਗਏ ਸੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕੀ ਉਹ ਪ੍ਰੈਗਨੈਂਟ ਹੈ ਜਿਸ ਤੋਂ ਬਾਅਦ ਵਾਇਲੀ ਬੇਹੱਦ ਹੈਰਾਨ ਹੋਏ ਸੀ।
ਵਾਇਲੀ ਨੇ ਕਿਹਾ ਕਿ ਮੇਰਾ ਇਹ ਕਦਮ ਚੁੱਕਣ ਨਾਲ ਲੋਕਾਂ ਨੇ ਮੈਨੂੰ ਬਹੁਤ ਬੁਰਾ ਕਿਹਾ। ਲੋਕ ਮੈਨੂੰ ਅਪਣਾ ਨਹੀਂ ਰਹੇ ਸੀ ਪਰ ਸਟੀਫਨ ਨੇ ਮੈਨੂੰ ਅਪਨਾਇਆ।
ਵਾਇਲੀ ਨੇ ਦੱਸਿਆ ਕਿ ਉਹ ਮਹਿਲਾ ਦੇ ਤੌਰ ‘ਤੇ ਪੈਦਾ ਹੋਏ ਸੀ ਪਰ ਉਹ ਆਪਣੇ ਸਰੀਰ ‘ਚ ਸਹਿਜ ਨਹੀਂ ਸੀ ਤਾਂ ਉਨ੍ਹਾਂ ਨੇ ਖੁਦ ਨੂੰ ਆਦਮੀ ‘ਚ ਬਦਲਵਾ ਲਿਆ।
ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਟੀਵੀ ਸ਼ੋਅ ‘ਤੇ ਕਿਹਾ ਸੀ ਕਿ ਮੈਂ ਆਦਮੀ ਹਾਂ ਤੇ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ।
ਅਮਰੀਕਾ ਦੇ ਵਾਇਲੀ ਸਿੰਪਸਨ ਨੇ ਕੁਝ ਸਮਾਂ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਹੈ। ਇਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ।
ਇਹ ਮੇਲ ਕੱਪਲ ਨੈਚੂਰਲ ਤਰੀਕੇ ਨਾਲ ਬਾਇਓਲੋਜੀਕਲ ਬੱਚੇ ਦੇ ਪੈਰੇਂਟਸ ਬਣੇ ਹਨ।
ਇਹ ਮਾਮਲਾ ਹੈ ਇੱਕ ਸਮਲਿੰਗੀ ਜੋੜੇ ਦਾ। 28 ਸਾਲਾ ਅਮਰੀਕਾ ਦੇ ਵਾਇਲੀ ਸਿੰਪਸਨ ਤੇ ਉਸ ਦੇ 27 ਸਾਲਾ ਪਾਟਨਰ ਸਟੀਫਮ ਗੇਥ ਦਾ।
ਤੁਸੀਂ ਪ੍ਰੈਗਨੈਂਸੀ ਦੇ ਕਈ ਹੈਰਤਅੰਗੇਜ਼ ਮਾਮਲੇ ਸੁਣੇ ਹੋਣਗੇ ਪਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਗੇ ਕੱਪਲ ‘ਚ ਇੱਕ ਆਦਮੀ ਗਰਭਵਤੀ ਹੋ ਗਿਆ। ਜੀ ਹਾਂ, ਇਹ ਸੱਚ ਹੈ ਤੇ ਅੱਜ ਇਸ ਇਨਸਾਨ ਨਾਲ ਤੁਹਾਨੂੰ ਵੀ ਮਿਲਵਾਉਂਦੇ ਹਾਂ।