ਚੰਡੀਗੜ੍ਹ: ਹਰਿਆਣਾ ਦੀਆਂ ਜੇਲ੍ਹਾਂ (Haryana Jails) ਵਿੱਚ ਖਾਲੀ ਪਈਆਂ ਜ਼ਮੀਨਾਂ ਦੀ ਸਰਬੋਤਮ ਵਰਤੋਂ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਰਕਾਰ ਇਨ੍ਹਾਂ ਜ਼ਮੀਨਾਂ 'ਤੇ ਨਾ ਸਿਰਫ ਕੁਦਰਤੀ ਖੇਤੀ ਕਰਨ ਦੀ, ਸਗੋਂ ਇਨ੍ਹਾਂ ਜ਼ਮੀਨਾਂ 'ਤੇ ਗਊਸ਼ਾਲਾਵਾਂ (Gaushalas) ਵੀ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਜੇਲ੍ਹਾਂ ਵਿੱਚ ਕੈਦੀ ਇਨ੍ਹਾਂ ਗਊਆਂ ਦੀ ਸੇਵਾ ਕਰਨਗੇ। ਇਸ ਦੇ ਨਾਲ ਹੀ ਦੁਧਾਰੂ ਗਾਵਾਂ ਦਾ ਦੁੱਧ ਜੇਲ੍ਹ ਤੋਂ ਬਾਹਰ ਵੀ ਵੇਚਿਆ ਜਾ ਸਕੇਗਾ।

ਹਰਿਆਣਾ ਦੀਆਂ 19 ਜੇਲ੍ਹਾਂ ਹਨ। ਇਨ੍ਹਾਂ ਜੇਲ੍ਹਾਂ ਦੇ ਨੇੜੇ ਬਹੁਤ ਸਾਰੀ ਜ਼ਮੀਨ ਸਾਲਾਂ ਤੋਂ ਖਾਲੀ ਪਈ ਹੈ। ਖਾਲੀ ਜ਼ਮੀਨਾਂ 'ਤੇ ਅਜੇ ਵੀ ਫਸਲ ਬੀਜੀ ਜਾਂਦੀ ਹੈ। ਹਾਲ ਹੀ ਵਿੱਚ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਜੇਲ੍ਹਾਂ ਦਾ ਦੌਰਾ ਕੀਤਾ ਤੇ ਇਸ ਦੌਰਾਨ ਹੀ ਉਨ੍ਹਾਂ ਨੂੰ ਬਹੁਤ ਸਾਰੇ ਸੁਝਾਅ ਮਿਲੇ। ਰਣਜੀਤ ਚੌਟਾਲਾ ਨੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤਾ ਨਾਲ ਵੀ ਮੁਲਾਕਾਤ ਕੀਤੀ।

ਰਣਜੀਤ ਚੌਟਾਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਲ੍ਹ ਦੀ ਖਾਲੀ ਪਈ ਜ਼ਮੀਨ ‘ਤੇ ਪਹਿਲੇ ਪੜਾਅ ਵਿੱਚ ਗਊਸ਼ਾਲਾ ਖੋਲ੍ਹਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ 'ਤੇ ਕੁਦਰਤੀ ਖੇਤੀ ਵੀ ਹੋਵੇਗੀ। ਗਊਸ਼ਾਲਾਵਾ ਦੇ ਨਾਲ ਬਾਇਓ ਗੈਸ ਪਲਾਂਟ ਵੀ ਸਥਾਪਤ ਕੀਤੇ ਜਾ ਸਕਦੇ ਹਨ।

ਸਲਮਾਨ ਖ਼ਾਨ 14 ਦਿਨ ਲਈ ਆਈਸੋਲੇਟ, ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904