ਮੁੰਬਈ ਤੋਂ ਸਾਈਕਲ ’ਤੇ ਪੁੱਜਾ ਨੇਪਾਲ, ਹੁਣ ਯੂਰੋਪ ਜਾਣ ਦੀ ਤਿਆਰੀ
ਦੱਸਿਆ ਜਾਂਦਾ ਹੈ ਕਿ ਸ਼ਿਤਿਜ ਸਾਈਕਲ ਸਬੰਧੀ ਕੁਝ ਜ਼ਿਆਦਾ ਹੀ ਜਨੂੰਨੀ ਹੈ।
ਉਸ ਦੇ ਮੁਤਾਬਕ ਇਸ ਜਨਵਰੀ ਉਹ ਆਪਣਾ ਇੱਕ ਸੁਫ਼ਨਾ ਪੂਰਾ ਕਰ ਚੁੱਕਾ ਹੈ।
ਸ਼ਿਤਿਜ ਆਪਣੇ ਸਾਈਕਲ ’ਤੇ ਪੂਰੀ ਦੁਨੀਆ ਦਾ ਚੱਕਰ ਕੱਢਣਾ ਚਾਹੁੰਦਾ ਹੈ।
2019 ਵਿੱਚ ਹੁਣ ਉਸ ਨੇ ਸਾਈਕਲ ਰਾਹੀਂ ਭਾਰਤ ਤੋਂ ਯੂਰੋਪ ਜਾਣ ਦੀ ਤਿਆਰੀ ਵੀ ਕੱਸ ਲਈ ਹੈ।
ਪਿਛਲੇ ਹਫ਼ਤੇ ਉਹ ਸਾਈਕਲ ਯਾਤਰਾ ਤੋਂ ਵਾਪਿਸ ਪਰਤਿਆ ਹੈ। ਉਸ ਦਾ ਸਵਾਗਤ ਬੜੇ ਜ਼ੋਰ-ਸ਼ੋਰ ਨਾਲ ਕੀਤਾ ਗਿਆ।
ਉਸ ਨੇ ਸਾਈਕਲ ਰਾਹੀਂ ਮੁੰਬਈ ਤੋਂ ਪੱਛਮ ਬੰਗਾਲ ਤਕ ਅਤੇ ਫਿਰ ਨੇਪਾਲ, ਭੂਟਾਨ ਤੇ ਐਵਰੈਸਟ ਬੇਸ ਕੈਂਪ ਤਕ ਦਾ ਸਫ਼ਰ ਤੈਅ ਕੀਤਾ।
8 ਹਜ਼ਾਰ ਕਿਲੋਮੀਟਰ ਦਾ ਸਫ਼ਰ ਸਾਈਕਲ ’ਤੇ ਤੈਅ ਕਰ ਕੇ ਸ਼ਿਤਿਜ ਬੇਹੱਦ ਖ਼ੁਸ਼ ਹੈ।
ਪੜ੍ਹਾਈ ਤੋਂ ਇਲਾਵਾ ਉਸ ਨੂੰ ਜੀਵਨ ਵਿੱਚ ਕੁਝ ਨਵਾਂ ਕਰਨ ਦੀ ਲਲਕ ਸੀ। ਇਸ ਲਈ ਉਸ ਨੇ 4 ਮਹੀਨੇ ਪਹਿਲਾਂ 26 ਜਨਵਰੀ ਨੂੰ ਸਾਈਕਲ ਯਾਤਰਾ ਸ਼ੁਰੂ ਕੀਤੀ।
ਉਸ ਨੇ ਪੁਣੇ ਦੇ ਬੀਐਮਸੀਸੀ ਕਾਲਜ ਤੋਂ ਬੀਕਾਮ ਦੀ ਪੜ੍ਹਾਈ ਕੀਤੀ ਹੈ।
ਪਿਛਲੇ ਹਫ਼ਤੇ ਸ਼ਿਤਿਜ ਨੇ ਸਾਈਕਲ ’ਤੇ ਸਵਾਰ ਹੋ ਕੇ ਮੁੰਬਈ ਤੋਂ ਬੰਗਾਲ, ਨੇਪਾਲ ਤੇ ਭੂਟਾਨ ਦੀ ਯਾਤਰਾ ਪੂਰੀ ਕੀਤੀ ਹੈ।
25 ਸਾਲਾਂ ਦੀ ਸ਼ਿਤਿਜ ਵਿਚਾਰੇ ਪੁਣੇ ਦਾ ਰਹਿਣ ਵਾਲਾ ਹੈ।