ਕੌਣ ਬਣਾਉਂਦਾ ਸੈਲੀਬ੍ਰਿਟੀਜ਼ ਦੇ ਵਿਆਹਾਂ ਦੇ ਕਾਰਡ
ਅਜਿਹੇ ‘ਚ ਬਾਲੀੱਵੁਡ ਦੇ ਮਹਾਨਾਇਕ ਦੇ ਬੇਟੇ ਅਭਿਸ਼ੇਕ ਬੱਚਨ ਦੇ ਵਿਆਹ ਦੀ ਗੱਲ ਨਹੀਂ ਕੀਤੀ ਤਾਂ ਸਭ ਫਿੱਕਾ ਹੀ ਲੱਗੇਗਾ। ਅਭੀ ਨੇ ਮਿਸ ਵਰਲਡ ਐਸ਼ਵਰੀਆ ਰਾਏ ਨਾਲ ਹੋਈ ਸੀ। ਦੋਵਾਂ ਦੀ 20 ਅਪ੍ਰੈਲ 2007 ‘ਚ ਹੋਈ ਸੀ। ਅਭੀ ਵੱਲੋਂ ਛਪੇ ਕਾਰਡ ਹਿੰਦੀ ‘ਚ ਸੀ, ਉੱਥੇ ਐਸ਼ ਵੱਲੋਂ ਕਾਰਡ ਇੰਗਲਿਸ਼ ਵਿੱਚ ਸਨ।
ਐਕਟਰ ਵਿਵੇਕ ਓਬਰਾਏ ਨੇ ਪ੍ਰਿਅੰਕਾ ਇਲਵਾ ਨਾਲ ਵਿਆਹ ਕੀਤਾ। ਦੋਨਾਂ ਦੇ ਵਿਆਹ ਦਾ ਕਾਰਡ ਇੰਨਾ ਖ਼ੂਬਸੂਰਤ ਸੀ ਕਿ 2010 ਦੀ ਇਸ ਵੈਡਿੰਗ ‘ਚ ਕਾਰਨ ਨੇ ਚਾਰ ਚੰਨ ਲਾ ਦਿੱਤੇ ਸੀ।
ਮਹਾਰਾਸ਼ਟਰ ਦੇ ਸਾਬਕਾ ਸੀਐੱਮ ਵਿਲਾਸ ਰਾਓ ਦੇਸ਼ਮੁਖ ਦੇ ਬੇਟੇ ਤੇ ਐਕਟਰ ਰਿਤੇਸ਼ ਦੇਸ਼ਮੁਖ ਅਤੇ ਐਕਟਰਸ ਜੇਨੇਲਿਆ ਡਿਸੂਜਾ ਦਾ ਵਿਆਹ 3 ਪਰਵਰੀ 2012 ‘ਚ ਹੋਇਆ ਦੋਵਾਂ ਦੇ ਵਿਆਹ ਦਾ ਕਾਰਡ ਤਿੰਨ ਰੰਗਾਂ ਦਾ ਸੀ।
ਇਸੇ ਲਿਸਟ ਇੱਕ ਨਾਂ ਹੋਰ ਹੈ ਤੇ ਉਹ ਹੈ ਸੈਫ ਅਲੀ ਖ਼ਾਨ ਤੇ ਐਕਟਰਸ ਕਰੀਨਾ ਕਪੂਰ ਖ਼ਾਨ ਦਾ। ਜਿਨ੍ਹਾਂ ਨੇ 12 ਅਕਤੂਬਰ 2012 ਨੂੰ ਵਿਆਹ ਕੀਤਾ ਤੇ ਸੱਦਾ ਦੇਣ ਲਈ ਕਾਰਡ ‘ਚ ਉਰਦੂ ਦੇ ਸ਼ਬਦਾਂ (ਦਾਵਤ-ਏ-ਵਲੀਮਾ) ਦੀ ਵਰਤੋਂ ਕੀਤੀ ਸੀ।
ਇਸ ਤੋਂ ਪਹਿਲਾਂ ਐਕਟਰ ਸ਼ਾਹਿਦ ਕਪੂਰ ਦੀ ਮੀਰਾ ਰਾਜਪੂਤ ਨਾਲ 7 ਜੁਲਾਈ 2015 ‘ਚ ਹੋਈ ਸੀ। ਦੋਵਾਂ ਦਾ ਵਿਆਹ ਦਾ ਕਾਰਡ ਇਸ ਲਈ ਖਾਸ ਸੀ ਕਿਉਂਕਿ ਉਸ ਨਾਲ ਕੁਝ ਮਿਠਾਈਆਂ ਸੀ।
ਬਾਲੀਵੁੱਡ ਐਕਟਰਸ ਬਿਪਾਸ਼ਾ ਬਾਸੂ ਤੇ ਟੀਵੀ ਅਦਾਕਾਰ ਕਰਣ ਸਿੰਘ ਗਰੋਵਰ ਦਾ ਵਿਆਹ 30 ਅਪ੍ਰੈਲ 2016 ‘ਚ ਹੋਇਆ ਸੀ। ਦੋਵਾਂ ਦੇ ਵਿਆਹ ਦਾ ਕਾਰਡ ਕਾਫੀ ਸਿੰਪਲ ਸੀ। ਪਰ ਮੰਕੀ ਲਵ ਵਾਲੇ ਕੋਟ ਕਰ ਕੇ ਇਨ੍ਹਾਂ ਦੇ ਵਿਆਹ ਦੇ ਕਾਰਡ ਦੀ ਕਾਫੀ ਚਰਚ ਹੋਈ ਸੀ।
ਅੱਗੇ ਭਾਰਤੀ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਤੇ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਦਾ ਵਿਆਹ 30 ਨਵੰਬਰ 2016 ‘ਚ ਹੋਇਆ। ਇਨ੍ਹਾਂ ਦਾ ਵੈਡਿੰਗ ਕਾਰਡ ਵੀ ਕਾਫੀ ਵੱਖਰਾ ਸੀ ਕਿਉਂਕਿ ਦੋਵਾਂ ਦੇ ਕਾਰਡ ‘ਚ ਦੋਵਾਂ ਦੀਆਂ ਫ਼ੋਟੋਆਂ ਛਪੀਆਂ ਸੀ।
27 ਨਵੰਬਰ 2017 ਨੂੰ ਇੰਡੀਅਨ ਕ੍ਰਿਕਟ ਪਲੇਅਰ ਜ਼ਹੀਰ ਖ਼ਾਨ ਤੇ ਅਦਾਕਾਰਾ ਸਾਗਰਿਕਾ ਘਾਟਗੇ ਦਾ ਵੀ ਵਿਆਹ ਹੋਇਆ। ਵਿਆਹ ‘ਚ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤਾਂ ਨੂੰ ਵੀ ਬੁਲਾਇਆ ਗਿਆ ਸੀ। ਦੋਨਾਂ ਦੇ ਵਿਆਹ ਦੇ ਕਾਰਡ ਨਾਲ ਵਾਤਾਵਰਨ ਦਾ ਇੱਕ ਮੈਸੇਜ ਦਿੰਦੇ ਹੋਏ ਇੱਕ ਦਰਖਤ ਨਾਲ ਵੈਡਿੰਗ ਤੇ ਰਿਸ਼ੈਪਸ਼ਨ ਦਾ ਸੱਦਾ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਐਕਟਰਸ ਅਨੁਸ਼ਕਾ ਸ਼ਰਮਾ ਨੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕੀਤਾ ਸੀ। ਵਿਆਹ ਦਾ ਕਾਰਡ ਹਿੰਦੀ ਨਹੀਂ ਸਗੋਂ ਇੰਗਲਿਸ਼ ‘ਚ ਸੀ। ਇਹ ਕਾਰਡ ਆਪਣੇ ਆਪ ‘ਚ ਖਾਸ ਇਸ ਲਈ ਸੀ ਕਿਉਂਕਿ ਇਹ ਕਾਰਡ ਬੇਹੱਦ ਸਾਧਾਰਨ ਸੀ। ਇਹ ਵਿਆਹ ਵੀ ਫੇਮਸ ਸਟਾਰ ਵੈਡਿੰਗਸ ‘ਚ ਸ਼ਾਮਲ ਰਹੀ ਹੈ। ਅਨੁਸ਼ਕਾ ਤੇ ਵਿਰਾਟ ਦਾ ਵਿਆਹ 21 ਦਸੰਬਰ 2017 ‘ਚ ਹੋਇਆ ਸੀ।
ਸੁਪਰਸਟਾਰ ਅਨਿਲ ਕਪੂਰ ਦੀ ਸਟਾਰ ਧੀ ਸੋਨਮ ਕਪੂਰ ਦਾ ਵਿਆਹ ਆਉਣ ਵਾਲੀ 8 ਮਈ ਨੂੰ ਦਿੱਲੀ ਦੇ ਬਿਜ਼ਨੈਸਮੈਨ ਆਨੰਦ ਆਹੂਜਾ ਨਾਲ ਹੋਣ ਜਾ ਰਿਹਾ ਹੈ। ਦੋਹਾਂ ਪਰਿਵਾਰਾਂ ‘ਚ ਜ਼ੋਰਾਂ ਸ਼ੋਰਾਂ ਨਾਲ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਵਿਆਹ ਦਾ ਕਾਰਡ ਵੀ ਉਨ੍ਹਾਂ ਹੀ ਵਧੀਆ ਹੈ। ਕਿਉਂਕਿ ਕਾਰਡ ‘ਚ ਸਭ ਨੂੰ ਵੱਖ-ਵੱਖ ਤਰੀਕੇ ਨਾਲ ਸੱਦਾ ਦਿੱਤਾ ਗਿਆ ਹੈ। ਕਾਰਡ ਦਾ ਰੰਗ ਹਲਕਾ ਹਰਾ ਹੈ। ਜਿੱਥੇ ਮਹਿੰਦੀ ਦੀ ਰਸਮ 7 ਮਈ ਰੱਖੀ ਗਈ ਹੈ, ਉੱਥੇ ਹੀ ਵਿਆਹ ਦੀ ਤਰੀਕ 8 ਮਈ ਹੈ। ਇਸ ਵਿਆਹ ਦੇ ਸਾਰੇ ਪ੍ਰੋਗ੍ਰਾਮ ਮੁੰਬਈ ‘ਚ ਹੋਣਗੇ। ਨਾਲ ਹੀ ਇਹ ਵਿਆਹ ਇਸ ਸਾਲ ਦੀ ਸਭ ਤੋਂ ਵੱਡੀ ਸਟਾਰ ਵੈਡਿੰਗ ਹੋਵੇਗੀ।