ਅਮਰੀਕਾ ’ਚ ਜਵਾਲਾਮੁਖੀ ਵਿਸਫੋਟ ਨਾਲ ਲੱਗੀ ਭੂਚਾਲਾਂ ਦੀ ਝੜੀ
ਹਵਾਈ ਕਾਊਂਟੀ ਦੇ ਮੇਅਰ ਹੈਰੀ ਕਿਮ ਨੇ ਕਿਹਾ ਕਿ ਸਰਕਾਰ ਸਾਰੇ ਨਾਗਰਿਕਾਂ ਦੀ ਮਦਦ ਕਰੇਗੀ ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਕੁਝ ਸਮਾਨ ਲੈਣ ਲਈ ਆਪਣੇ ਘਰ ਜਾਣਾ ਚਾਹੁੰਦੇ ਹਨ।
ਜਨਤਕ ਸੁਰੱਖਿਆ ਪ੍ਰਸ਼ਾਸਕ (Public Safety Administrator) ਤਾਲਮੇਜ ਮਾਗਨੋ ਨੇ ਦੱਸਿਆ ਕਿ ਸਥਿਤੀ ਠੀਕ ਨਹੀਂ ਹੋ ਰਹੀ। ਸੀਐਨਐਨ ਨੇ ਮਾਗਨੋ ਦੇ ਹਵਾਲੇ ਨਾਲ ਦੱਸਿਆ ਕਿ ਸੁਰੱਖਿਆ ਤੇ ਬਚਾਅ ਕਾਰਜ ਅਜੇ ਜਾਰੀ ਹਨ।
ਯੂਐਸਜੀਐਸ ਮੁਤਾਬਕ ਸ਼ੁੱਕਰਵਾਰ ਆਇਆ 6.9 ਤੀਬਰਤਾ ਵਾਲਾ ਭੂਚਾਲ 1975 ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਭੂਚਾਲ ਤੋਂ ਤੁਰੰਤ ਬਾਅਦ ਲਗਪਗ 14 ਘਰਾਂ ਦੀ ਬਿਜਲੀ ਠੱਪ ਹੋ ਗਈ ਸੀ।
ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਕਿਲਾਉਏ ਦੇ ਫਟਣ ਪਿੱਛੋਂ ਦੇਸ਼ ਵਿੱਚ 110 ਤੋਂ ਵੱਧ ਭੂਚਾਲ ਆ ਚੁੱਕੇ ਹਨ। ਅਮਰੀਕੀ ਭੂਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਵਿਗਿਆਨੀ ਜੈਨਾ ਪਰਸਲੇ ਨੇ ਕਿਹਾ ਕਿ ਬੀਤੇ ਵੀਰਵਾਰ ਦੀ ਦੁਪਹਿਰ ਤੋਂ ਇੱਥੇ 119 ਭੂਚਾਲ ਆ ਚੁੱਕੇ ਹਨ।
ਹਵਾਈ: ਅਮਰੀਕਾ ਦੇ ਹਵਾਈ ਵਿੱਚ 6.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਸਥਾਨਿਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਸੀਐਨਐਨ ਮੁਤਾਬਕ ਝਟਕੇ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਲੋਲਾਨੀ ਅਸਟੇਟ ਦੇ 16 ਕਿਲੋਮੀਟਰ ਦੱਖਣ-ਪੱਛਮ ਵਿੱਚ ਮਹਿਸੂਸ ਕੀਤੇ ਗਏ।