ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਏਬੀਪੀ ਸਾਂਝਾ | 04 Mar 2018 04:20 PM (IST)
ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ ਮਹੀਨਾ ਹੈ। ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ ਪਰ ਇਹ ਸੱਚ ਹੈ। ਇਹ ਚਾਹ ਦੀ ਦੁਕਾਨ ਪੂਨਾ ਦੀਆਂ ਮਸ਼ਹੂਰਾਂ ਦੁਕਾਨਾਂ ਵਿੱਚੋਂ ਇੱਕ ਹੈ। ਨਵਨਾਥ ਯੇਵਲੇ ਨੇ ਯੇਵਲੇ ਟੀ ਹਾਊਸ ਨਾਂ ਤੋਂ ਦੁਕਾਨ ਸ਼ੁਰੂ ਕੀਤੀ। ਉਹ ਇਸ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਉਣਾ ਚਾਹੁੰਦੇ ਹਨ। ਨਵਨਾਥ ਕਹਿੰਦੇ ਹਨ ਪਕੌੜਿਆਂ ਤੋਂ ਬਾਅਦ ਇਹ ਚਾਹ ਦਾ ਕੰਮ ਵੀ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਇਸ ਵੇਲੇ ਇਨ੍ਹਾਂ ਦੇ ਪੂਣੇ ਵਿੱਚ ਤਿੰਨ ਸੈਂਟਰ ਤੇ ਹਰ ਸੈਂਟਰ ਵਿੱਚ ਕਰੀਬ 12 ਬੰਦੇ ਕੰਮ ਕਰਦੇ ਹਨ।