ਬਚਪਨ ਵਿੱਚ ਮਾਂ ਨਾਲ ਸੜਕਾਂ 'ਤੇ ਚੂੜੀਆਂ ਵੇਚਦਾ ਸੀ, ਅੱਜ ਹੈ ਆਈ.ਏ.ਐਸ. ਅਫ਼ਸਰ..
ਆਈ.ਏ.ਐਸ. ਬਣਨ ਦੇ ਬਾਅਦ ਜਦੋਂ 4 ਮਈ 2012 ਨੂੰ ਰਮੇਸ਼ ਅਫ਼ਸਰ ਬਣ ਕੇ ਪਹਿਲੀ ਵਾਰ ਪਿੰਡ ਪੁੱਜਿਆ ਤਾਂ ਉਸ ਦਾ ਜ਼ੋਰਦਾਰ ਸਵਾਗਤ ਹੋਇਆ। ਅਖੀਰ ਹੁੰਦਾ ਵੀ ਕਿਉਂ ਨਾ? ਉਹ ਹੁਣ ਮਿਸਾਲ ਬਣ ਚੁੱਕਿਆ ਸੀ। ਉਸ ਨੇ ਆਪਣੇ ਹੌਸਲੇ ਦੇ ਬਲਬੂਤੇ ਇਹ ਸਾਬਤ ਕਰ ਦਿੱਤਾ ਸੀ ਜਿੱਥੇ ਚਾਹ ਹੈ ਉੱਥੇ ਰਾਹ ਹੈ, ਬਸ਼ਰਤੇ ਸੱਚੀ ਲਗਨ ਅਤੇ ਈਮਾਨਦਾਰ ਕੋਸ਼ਿਸ਼ ਕੀਤੀ ਜਾਵੇ। ਉਹ ਪੀ.ਐਸ.ਸੀ. ਅਤੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵਿੱਚ ਜੁਟੇ ਪ੍ਰੀਖਿਆਰਥੀਆਂ ਦੀ ਮਦਦ ਵੀ ਕਰਦਾ ਹੈ। ਉਹ ਗਰੀਬ ਅਤੇ ਕਮਜ਼ੋਰ ਲੋਕਾਂ ਦੀ ਮਦਦ ਕਰਨ ਦਾ ਆਪਣਾ ਸੁਫਨਾ ਜੀ ਰਿਹਾ ਹੈ। ਉਹ ਸਮਾਜ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਜੋ ਕਿ ਪੂਰੇ ਸਮਾਜ ਲਈ ਜਿਊਂਦਾ ਹੈ।
ਉਸਨੇ ਸਟੇਟ ਇੰਸਟੀਚਿਊਟ ਆਫ਼ ਐਡਮਿਨਿਸਟ੍ਰੇਟਿਵ ਕਰਿਅਰਸ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਉਸਨੂੰ ਹਾਸਟਲ ਵਿੱਚ ਰਹਿਣ ਦੀ ਸਹੂਲਤ ਮਿਲੀ ਅਤੇ ਸਕਾਲਰਸ਼ਿਪ ਮਿਲਣ ਲੱਗੀ। ਅਖੀਰ 2012 ਵਿੱਚ ਰਮੇਸ਼ ਘੋਲਪ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵਿੱਚ 287ਵਾਂ ਰੈਂਕ ਹਾਸਲ ਕੀਤਾ। ਬਿਨ੍ਹਾਂ ਕਿਸੇ ਕੋਚਿੰਗ ਦੇ ਅਨਪੜ੍ਹ ਮਾਤਾ-ਪਿਤਾ ਦੀ ਔਲਾਦ ਰਾਮੂ ਨੇ ਆਈ.ਏ.ਐਸ. ਬਣ ਕੇ ਵਿਖਾ ਦਿੱਤਾ। ਇਸ ਸਾਲ ਉਸ ਨੇ ਮਹਾਰਾਸ਼ਟਰ ਪਬਲਿਕ ਸਰਵਿਸ ਕਮੀਸ਼ਨ ਦੀ ਪ੍ਰੀਖਿਆ ਵਿੱਚ ਰਿਕਾਰਡ ਤੋੜ ਸਫਲਤਾ ਹਾਸਿਲ ਕੀਤੀ। ਫਿਲਹਾਲ ਉਹ ਝਾਰਖੰਡ ਦੇ ਖੂੰਟੀ ਜਿਲ੍ਹੇ ਵਿੱਚ ਬਤੌਰ ਐਸ.ਡੀ.ਐਮ ਤੈਨਾਤ ਹੈ।
ਉਸਨੇ ਛੇ ਮਹੀਨੇ ਲਈ ਨੌਕਰੀ ਛੱਡੀ ਅਤੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਦਿੱਤੀ। ਮਾਂ ਨੇ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਪੈਸੇ ਜੁਟਾਏ। ਉਹ ਪੁਣੇ ਆ ਕੇ ਸਿਵਲ ਸੇਵਾ ਪ੍ਰੀਖਿਆ ਲਈ ਪੜ੍ਹਾਈ ਕਰਨ ਲੱਗਾ। ਸਾਲ 2010 ਵਿੱਚ ਉਸਨੂੰ ਸਫਲਤਾ ਨਹੀਂ ਮਿਲੀ। ਉਸਦੇ ਬਾਅਦ ਰਾਮੂ ਨੇ ਪੰਚਾਇਤ ਦੀ ਚੋਣ ਵਿੱਚ ਮਾਂ ਨੂੰ ਬਤੌਰ ਸਰਪੰਚ ਉਮੀਦਵਾਰ ਉਤਾਰਿਆ। ਕੁੱਝ ਵੋਟਾਂ ਤੋਂ ਪਿੱਛੇ ਰਹਿ ਗਿਆ। ਲੇਕਿਨ ਇਸ ਹਾਰ ਨੇ ਰਾਮੂ ਨੂੰ ਹਾਲਾਤ ਨਾਲ ਜੂਝਣ ਦੀ ਪ੍ਰੇਰਣਾ ਦਿੱਤੀ ਅਤੇ ਰਾਮੂ ਨੇ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਉਹ ਇੱਕ ਅਫ਼ਸਰ ਨਹੀਂ ਬਣ ਜਾਵੇਗਾ, ਉਹ ਪਿੰਡ ਵਿੱਚ ਮੂੰਹ ਨਹੀਂ ਦਿਖਾਏਗਾ। ਇਸ ਕਸਮ ਦੇ ਬਾਅਦ ਰਾਮੂ ਫੇਰ ਰੁਕਿਆ ਨਹੀਂ।
ਗੁਆਂਢੀਆਂ ਦੀ ਮਦਦ ਨਾਲ ਉਹ ਪਿਤਾ ਦੇ ਅੰਤਮ ਸਸਕਾਰ ਵਿੱਚ ਸ਼ਾਮਿਲ ਹੋਇਆ। ਪਿਤਾ ਦੀ ਮੌਤ ਨੇ ਉਸ ਨੂੰ ਸਦਮੇ ਦੀ ਹਾਲਤ ਵਿੱਚ ਲਿਆ ਦਿੱਤਾ ਲੇਕਿਨ ਆਪਣੇ ਅਧਿਆਪਕਾਂ ਦੇ ਸਮਝਾਉਣ ਉੱਤੇ ਉਸਨੇ ਖੂਬ ਮਿਹਨਤ ਕੀਤੀ ਅਤੇ 12ਵੀਂ ਦੀ ਪ੍ਰੀਖਿਆ ਵਿੱਚ 88.5 ਫ਼ੀਸਦੀ ਅੰਕ ਹਾਸਲ ਕੀਤੇ। ਬਾਰ੍ਹਵੀਂ ਤੋਂ ਬਾਅਦ ਉਸਨੇ ਸਿੱਖਿਆ ਵਿੱਚ ਡਿਪਲੋਮਾ ਲਿਆ ਤਾਂਕਿ ਅਧਿਆਪਕ ਦੀ ਨੌਕਰੀ ਕਰ ਕੇ ਉਹ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕੇ। ਡਿਪਲੋਮਾ ਕਰਨ ਦੇ ਦੌਰਾਨ ਹੀ ਉਸਨੇ ਬੀ.ਏ. ਵੀ ਪਾਸ ਕਰ ਲਈ। ਸਾਲ 2009 ਵਿੱਚ ਉਹ ਇੱਕ ਅਧਿਆਪਕ ਬਣ ਗਿਆ ਲੇਕਿਨ ਹੁਣ ਉਸਦਾ ਧਿਆਨ ਪਰਿਵਾਰ, ਸਮਾਜ ਅਤੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਉੱਤੇ ਕੇਂਦਰਿਤ ਹੋਇਆ। ਉਸਨੇ ਤੈਅ ਕੀਤਾ ਕਿ ਉਹ ਸਮਾਜ ਦੀਆਂ ਬੁਰਾਈਆਂ ਨੂੰ ਮਿਟਾਉਣ ਦੇ ਸਮਰੱਥ ਬਣੇਗਾ।
ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਦੇ ਬਾਅਦ ਰਾਮੂ ਨੂੰ ਵੱਡੇ ਸਕੂਲ ਵਿੱਚ ਪੜ੍ਹਨ ਲਈ ਆਪਣੇ ਚਾਚੇ ਦੇ ਪਿੰਡ ਬਰਸੀ ਜਾਣਾ ਪਿਆ। ਹਾਲਾਤ ਨੇ ਉਸਨੂੰ ਬਹੁਤ ਗੰਭੀਰ ਬਣਾ ਦਿੱਤਾ ਸੀ ਅਤੇ ਉਹ ਆਪਣੀ ਪੜ੍ਹਾਈ ਦੇ ਜ਼ਰੀਏ ਪਰਿਵਾਰ ਨੂੰ ਗਰੀਬੀ ਦੇ ਦਲਦਲ 'ਚੋਂ ਬਾਹਰ ਕੱਢਣ ਬਾਰੇ ਸੋਚਦਾ ਸੀ। ਸਾਲ 2005 ਦੇ ਦੌਰਾਨ ਜਦੋਂ ਉਹ 12ਵੀਂ ਦੀ ਪੜ੍ਹਾਈ ਕਰ ਰਿਹਾ ਸੀ, ਉਸਦੇ ਪਿਤਾ ਦਾ ਦਿਹਾਂਤ ਹੋ ਗਿਆ। ਉਦੋਂ ਬਰਸੀ ਤੋਂ ਮਹਾਗਾਂਵ ਜਾਣ ਲਈ ਬਸ ਦਾ ਕਿਰਾਇਆ ਸੱਤ ਰੁਪਏ ਹੁੰਦਾ ਸੀ, ਪਰ ਅਪੰਗ ਹੋਣ ਕਾਰਣ ਉਸਦਾ ਕਿਰਾਇਆ ਦੋ ਰੁਪਏ ਲੱਗਦਾ ਸੀ। ਲੇਕਿਨ ਆਪਣੇ ਪਿਤਾ ਦੀ ਮੌਤ ਵਿੱਚ ਸ਼ਾਮਿਲ ਹੋਣ ਲਈ ਉਸ ਕੋਲ ਦੋ ਰੁਪਏ ਵੀ ਨਹੀਂ ਸਨ।
ਉਸ ਦੇ ਪਿਤਾ ਗੋਰਖ ਘੋਲਪ ਸਾਈਕਲ ਦੀ ਦੁਕਾਨ ਚਲਾਉਂਦੇ ਸਨ ਅਤੇ ਸ਼ਰਾਬ ਪੀਣ ਦੇ ਆਦੀ ਸਨ। ਚਾਰ ਲੋਕਾਂ ਦਾ ਪਰਿਵਾਰ ਸੀ, ਲੇਕਿਨ ਸਾਰੀ ਕਮਾਈ ਸ਼ਰਾਬ ਦੀ ਭੇਂਟ ਚੜ੍ਹ ਜਾਂਦੀ ਸੀ। ਕਿਸੇ ਤਰ੍ਹਾਂ ਗੁਜਾਰਾ ਹੋ ਰਿਹਾ ਸੀ ਪਰ ਸ਼ਰਾਬ ਦੀ ਭੈੜੀ ਆਦਤ ਦੇ ਚਲਦੇ ਉਸ ਦੇ ਪਿਤਾ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਪਰਿਵਾਰ ਨੂੰ ਚਲਾਉਣ ਦੀ ਸਾਰੀ ਜ਼ਿਮੇਵਾਰੀ ਉਸਦੀ ਮਾਂ ਵਿਮਲ ਘੋਲਪ ਦੇ ਸਿਰ ਉੱਤੇ ਆ ਗਈ। ਮਾਂ ਚੂੜੀਆਂ ਵੇਚਣ ਲੱਗੀ। ਰਮੇਸ਼ ਦੇ ਖੱਬੇ ਪੈਰ ਵਿੱਚ ਪੋਲੀਓ ਹੋ ਗਿਆ ਸੀ, ਲੇਕਿਨ ਫਿਰ ਵੀ ਉਹ ਆਪਣੇ ਭਰਾ ਨਾਲ ਮਿਲਕੇ ਮਾਂ ਦੇ ਕੰਮ ਵਿੱਚ ਹੱਥ ਵੰਡਾਉਂਦਾ ਸੀ।
ਚੰਡੀਗੜ੍ਹ : ਪਰਿਵਾਰਕ ਹਾਲਾਤ ਦੇ ਚਲਦੇ ਰਾਮੂ ਨੂੰ ਮਾਂ ਨਾਲ ਚੂੜੀਆਂ ਵੇਚਣੀਆਂ ਪਈਆਂ। ਬਚਪਨ ਵਿੱਚ ਪੋਲੀਓ ਹੋ ਗਿਆ ਓਹ ਵੱਖ। ਲੇਕਿਨ ਜਜ਼ਬਾ ਵੇਖੋ, ਆਈ.ਏ.ਐਸ. ਬਣ ਕੇ ਹੀ ਦਮ ਲਿਆ। ਇਹ ਕਹਾਣੀ ਉਨ੍ਹਾਂ ਲੱਖਾਂ ਨੌਜਵਾਨਾਂ ਲਈ ਇੱਕ ਪ੍ਰੇਰਣਾ ਬਣ ਸਕਦੀ ਹੈ ਜੋ ਸਿਵਲ ਸਰਵਿਸਿਜ਼ ਵਿੱਚ ਭਰਤੀ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਨ। ਜੋ ਚਾਹੁੰਦੇ ਹਨ ਕਿ ਦੇਸ਼ ਭ੍ਰਿਸ਼ਟਾਚਾਰ ਤੋਂ ਅਜ਼ਾਦ ਹੋਵੇ। ਕਹਾਣੀ ਅਜਿਹੇ ਸ਼ਖਸ ਦੀ ਹੈ ਜਿਸਦਾ ਬਚਪਨ ਅਪੰਗਤਾ ਅਤੇ ਪਰਿਵਾਰਿਕ ਜ਼ਿਮੇਵਾਰੀਆਂ ਦੇ ਬੋਝ ਤਲੇ ਦਬ ਗਿਆ। ਪਰ ਉਸਨੇ ਹਾਲਾਤਾਂ ਨੂੰ ਬੈਸਾਖੀ ਨਹੀਂ ਬਣਾਇਆ। ਇੱਕ ਤੋਂ ਵਧ ਕੇ ਇੱਕ ਮੁਸ਼ਕਲਾਂ ਸਾਹਮਣੇ ਆਈਆਂ ਤੇ ਉਸਨੇ ਡਟ ਕੇ ਉਨ੍ਹਾਂ ਦਾ ਸਾਹਮਣਾ ਕੀਤਾ। ਅੱਜ ਦੁਨੀਆ ਉਸਨੂੰ ਆਈ.ਏ.ਐਸ. ਰਮੇਸ਼ ਘੋਲਪ ਦੇ ਨਾਮ ਨਾਲ ਜਾਣਦੀ ਹੈ। ਹਜ਼ਾਰਾਂ ਹੱਥ ਉਸਦੀ ਦੁਆ ਵਿੱਚ ਉਠਦੇ ਹਨ, ਉਸਨੂੰ ਸਲਾਮ ਕਰਦੇ ਹਨ।