ਵਾਰਨਰ-ਮਾਰਸ਼ ਦੇ ਧਮਾਕੇ ਨਾਲ ਆਸਟ੍ਰੇਲੀਆ ਜੇਤੂ
ਜਦਕਿ ਨੀਸ਼ਮ ਨੇ 74 ਰਨ ਦਾ ਯੋਗਦਾਨ ਪਾਇਆ। ਪਰ ਬਾਕੀ ਦੇ ਬੱਲੇਬਾਜ ਕੋਈ ਖਾਸ ਕਮਾਲ ਨਹੀਂ ਕਰ ਸਕੇ। ਨਿਊਜ਼ੀਲੈਂਡ ਦੀ ਟੀਮ 47.2 ਓਵਰਾਂ 'ਚ 262 ਰਨ 'ਤੇ ਆਲ ਆਊਟ ਹੋ ਗਈ।
ਮਾਰਸ਼ ਨੇ ਹੈਨਰੀ ਦੇ ਕਰਵਾਏ ਆਖਰੀ ਓਵਰ 'ਚ ਦੂਜੀ, ਤੀਜੀ ਅਤੇ ਚੌਥੀ ਗੇਂਦ 'ਤੇ ਛੱਕੇ ਠੋਕੇ। ਆਸਟ੍ਰੇਲੀਆ ਨੇ ਆਖਰੀ ਓਵਰ 'ਚ 21 ਰਨ ਜੋੜੇ।
ਸਮਿਥ ਨੇ 76 ਗੇਂਦਾਂ 'ਤੇ 72 ਰਨ ਦੀ ਪਾਰੀ ਖੇਡੀ। ਟ੍ਰੇਵਿਸ ਹੈਡ ਨੇ 32 ਗੇਂਦਾਂ 'ਤੇ 57 ਰਨ ਠੋਕੇ। ਮਿਚਲ ਮਾਰਸ਼ ਨੇ ਆਖਰੀ ਓਵਰਾਂ ਦੌਰਾਨ ਛੱਕਿਆਂ ਦੀ ਵਰਖਾ ਕਰ ਦਿੱਤੀ। ਮਾਰਸ਼ ਨੇ 40 ਗੇਂਦਾਂ 'ਤੇ 2 ਚੌਕੇ ਅਤੇ 7 ਛੱਕੇ ਜੜੇ ਅਤੇ 76 ਰਨ ਬਣਾ ਕੇ ਨਾਬਾਦ ਰਹੇ।
ਵਾਰਨਰ ਅਤੇ ਮਾਰਸ਼ ਦੇ ਧਮਾਕੇ ਕੀਵੀ ਟੀਮ 'ਤੇ ਭਾਰੇ ਪੈ ਗਏ। ਲਗਾਤਾਰ ਦੂਜੀ ਜਿੱਤ ਦਰਜ ਕਰ ਆਸਟ੍ਰੇਲੀਆ ਨੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਲਈ।
ਮੈਟ ਹੈਨਰੀ ਦਾ ਮਹਿੰਗਾ ਸਪੈਲ
379 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 262 ਰਨ 'ਤੇ ਆਲ ਆਊਟ ਹੋ ਗਈ। ਕੀਵੀ ਟੀਮ ਲਈ ਕਪਤਾਨ ਵਿਲੀਅਮਸਨ ਨੇ 80 ਗੇਂਦਾਂ 'ਤੇ 81 ਰਨ ਦੀ ਪਾਰੀ ਖੇਡੀ।
ਨਿਊਜ਼ੀਲੈਂਡ - 262 ਆਲ ਆਊਟ
ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਾਰਨਰ ਦੇ ਸੈਂਕੜੇ ਦੇ ਆਸਰੇ 5 ਵਿਕਟਾਂ ਗਵਾ ਕੇ 378 ਰਨ ਬਣਾਏ। ਵਾਰਨਰ ਨੇ ਇਸ ਮੈਚ 'ਚ 119 ਰਨ ਦੀ ਪਾਰੀ ਖੇਡੀ। ਵਾਰਨਰ ਨੇ 115 ਗੇਂਦਾਂ 'ਤੇ 14 ਚੌਕੇ ਅਤੇ 1 ਛੱਕੇ ਦੇ ਆਸਰੇ 119 ਰਨ ਬਣਾਏ। ਵਾਰਨਰ ਤੋਂ ਅਲਾਵਾ ਸਮਿਥ, ਟ੍ਰੇਵਿਸ ਹੈਡ ਅਤੇ ਮਾਰਸ਼ ਨੇ ਅਰਧ-ਸੈਂਕੜੇ ਜੜੇ।
ਵਾਰਨਰ ਦਾ ਧਮਾਕਾ
ਨਿਊਜ਼ੀਲੈਂਡ ਦੀ ਟੀਮ ਲਈ ਮੈਟ ਹੈਨਰੀ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਿਤ ਹੋਏ। ਹੈਨਰੀ ਨੇ 10 ਓਵਰਾਂ 'ਚ 91 ਰਨ ਦਿੱਤੇ ਅਤੇ ਉਨ੍ਹਾਂ ਨੂੰ ਕੋਈ ਵਿਕਟ ਹਾਸਿਲ ਨਹੀਂ ਹੋਇਆ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਵਨਡੇ 'ਚ ਆਸਟ੍ਰੇਲੀਆ ਨੇ 116 ਰਨ ਨਾਲ ਜਿੱਤ ਦਰਜ ਕੀਤੀ।