ATM ’ਤੇ ਚੂਹਿਆਂ ਦਾ ਹਮਲਾ, 12 ਲੱਖ ਰੁਪਏ ਉਡਾਏ
ਏਬੀਪੀ ਸਾਂਝਾ | 20 Jun 2018 03:14 PM (IST)
1
ਨੁਕਸਾਨੇ ਗਏ ਨੋਟਾਂ ਦੀ ਤਸਵੀਰ ਟਵਿਟਰ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
2
ATM ਮਸ਼ੀਨ ਸਟੇਟ ਬੈਂਕ ਆਫ ਇੰਡੀਆ ਦੀ ਸੀ ਜੋ 20 ਮਈ ਤੋਂ ਆਊਟ ਆਫ ਸਰਵਿਸ ਦਿਖਾ ਰਹੀ ਸੀ। ਮਾਮਲਾ 11 ਜੂਨ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਇੰਜਨੀਅਰ ਮਸ਼ੀਨ ਨੂੰ ਠੀਕ ਕਰਨ ਲਈ ਆਏ ਤੇ ਮਸ਼ੀਨ ਵਿੱਚ ਕੁਤਰੇ ਹੋਏ ਨੋਟ ਦੇਖ ਕੇ ਦੰਗ ਰਹਿ ਗਏ।
3
ਅਸਾਮ ਕਾਂਗਰਸ ਨੇ ਆਪਣੇ ਵੈਰੀਫਾਇਡ ਅਕਾਊਂਟ @INCAssam ਤੋਂ ਤਸਵੀਰਾਂ ਪੋਸਟ ਕਰਦਿਆਂ ਲਿਖਿਆ ਕਿ ਕਰਜ਼ੇ ਦੇ ਸਤਾਏ ਕਿਸਾਨ ਮਾਲੀ ਸਹਾਇਤਾ ਨਾ ਮਿਲਣ ਕਰਕੇ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਦੂਜੇ ਪਾਸੇ ਚੂਹਿਆਂ ਦੇ #AccheDin ਆ ਗਏ ਹਨ ਜੋ ATM ਮਸ਼ੀਨ ਵਿੱਚ ਵੜ ਕੇ ਲੱਖਾਂ ਰੁਪਏ ਖਾ ਰਹੇ ਹਨ।
4
ਇੰਜਨੀਅਰ ਨੂੰ ਕੋਲਕਾਤਾ ਤੋਂ ਬੁਲਾਇਆ ਗਿਆ ਸੀ। ਹਾਲਾਂਕਿ ATM ਮਸ਼ੀਨ ਵਿੱਚ ਮੌਜੂਦ 17 ਲੱਖ ਰੁਪਏ ਬਚ ਗਏ ਹਨ।
5
ਮਾਮਲਾ ਅਸਾਮ ਦੇ ਤਿਨਸੁਕੀਆ ਦਾ ਹੈ ਜਿੱਥੇ ਚੂਹਿਆਂ ਨੇ 2 ਹਜ਼ਾਰ ਤੇ 500 ਦੇ ਨੋਟ ਕੁਤਰ ਦਿੱਤੇ।
6
ਹਾਲ ਹੀ ਵਿੱਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਚੂਹਿਆਂ ਨੇ 12 ਲੱਖ 38 ਹਜ਼ਾਰ ਰੁਪਏ ਦਾ ਨੁਕਸਾਨ ਕਰ ਦਿੱਤਾ।