ਸਾਵਧਾਨ ! ਮਹਿੰਗਾ ਪੈ ਸਕਦੈ ਸ਼ਰਾਬ ਪੀਣਾ
ਸ਼ਰਾਬ ਪੀਣ ਨਾਲ ਕਿਸ਼ੋਰਾਂ ਦੇ ਪੀਐਫਸੀ ਦੀਆਂ ਗਤੀਵਿਧੀਆਂ ਵਿੱਚ ਠਹਿਰਾਅ ਆ ਜਾਂਦਾ ਹੈ। ਇਸ ਨਾਲ ਇਹ ਸ਼ਰਾਬ ਪੀ ਕੇ ਹੰਗਾਮਾ ਤੇ ਕੁੱਟਮਾਰ ਕਰਨ ਵਰਗੀਆਂ ਗਤੀਵਿਧੀਆਂ ’ਚ ਬਦਲ ਜਾਂਦਾ ਹੈ।
ਖੋਜੀਆਂ ਨੇ ਪਤਾ ਲਾਇਆ ਕਿ ਕਿਸ਼ੋਰ ਅਵਸਥਾ ਦੌਰਾਨ ਜ਼ਿਆਦਾ ਸ਼ਰਾਬ ਦਿਮਾਗ ਦੇ ਪੀਐਫਸੀ ਪਾਇਰਾਮਿਡਲ ਨਿਊਰਾਨਜ਼ ਦੇ ਗੁਣਾਂ ਵਿੱਚ ਬਦਲਾਅ ਆ ਜਾਂਦਾ ਹੈ ਜੋ ਪੀਐਫਸੀ ਨੂੰ ਦਿਮਾਗ਼ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ। ਸ਼ਰਾਬ ਨਾਲ ਦਿਮਾਗ਼ ਦਾ ਇਹ ਗੁਣ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਕਿਸ਼ੋਰ ਦੇ ਵਿਹਾਰ ਵਿੱਚ ਵੀ ਅਸਰ ਪੈਂਦਾ ਹੈ।
ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਦੇ ਮਾਈਕਲ ਸੇਲਿੰਗ ਮੁਤਾਬਕ ਕਿਸ਼ੋਰ ਅਵਸਥਾ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ਪ੍ਰੀਫਰੰਟ ਕੋਰਟੈਕਸ (ਪੀਐਫਸੀ) ਦੀ ਕਾਰਜਕੁਸ਼ਲਤਾ ’ਤੇ ਅਸਰ ਪੈਂਦਾ ਹੈ। ਪੀਐਫਸੀ ਵਿਹਾਰ ਪ੍ਰਬੰਧਨ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ, ਤੇ ਕਿਸ਼ੋਰ ਅਵਸਥਾ ਦੌਰਾਨ ਪਰਪੱਕ ਹੁੰਦਾ ਹੈ।
ਖੋਜ ਮੁਤਾਬਕ ਕਿਸ਼ੋਰ ਅਵਸਥਾ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ‘ਸ਼ਾਰਟ ਟਰਮ ਮੈਮਰੀ’ ਲਈ ਜ਼ਿੰਮੇਦਾਰ ਦਿਮਾਗ਼ ਦੀਆਂ ਨਾੜੀਆਂ ਦੀ ਗਤੀਵਿਧੀ ’ਤੇ ਅਸਰ ਪੈਂਦਾ ਹੈ।
ਹਾਲ ਹੀ ਵਿੱਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਵਾਲੇ ਕਿਸ਼ੋਰ (ਟੀਨੇਜ) ਜਾਂ ਨੌਜਵਾਨਾਂ ਦੀ ਯਾਦਾਸ਼ਤ ਪ੍ਰਭਾਵਿਤ ਹੋ ਸਕਦੀ ਹੈ।
ਇਹ ਤੱਥ ਖੋਜ ਦੇ ਆਧਾਰ ’ਤੇ ਹੈ। 'ABP ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਉ।