ਧੂੜ ਨਾਲ ਜ਼ਹਿਰੀਲੀ ਹੋਈ ਹਵਾ, ਇੰਜ ਕਰੋ ਬਚਾਅ
ਸਵੇਰੇ ਤੇ ਸ਼ਾਮ ਨੂੰ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ ਕਿਉਂਕਿ ਇਸ ਸਮੇਂ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ।
Download ABP Live App and Watch All Latest Videos
View In Appਬੰਦ ਕਮਰਿਆਂ ਵਿੱਚ ਰੂਮ ਫਰੈਸ਼ਨਰ ਨਾ ਵਰਤੋ।
ਸਾਹ ਲੈਣ ਵਿੱਚ ਤਕਲੀਫ ਹੋਏ ਤਾਂ ਚਾਹ ਦੀ ਭਾਫ ਲਉ। ਇਸ ਲਈ ਸਟੀਮਰ ਵਿੱਚ ਇੱਕ ਟੀ ਬੈਗ ਪਾ ਦਿਉ ਤੇ ਫਿਰ ਭਾਫ ਲਉ।
ਸਰੀਰ ਵਿੱਚੋਂ ਟੌਕਸਿਨਸ ਨੂੰ ਬਾਹਰ ਕੱਢਣ ਲਈ ਐਲੋਵੇਰਾ ਜੂਸ, ਤ੍ਰਿਫਲਾ ਪਾਊਡਰ, ਗੁੜ ਤੇ ਚਵਨਪ੍ਰਾਸ਼ ਖਾਓ।
ਪਾਣੀ ਜ਼ਿਆਦਾ ਪੀਓ। ਇਸ ਨਾਲ ਟੌਕਸਿਨਸ ਸਰੀਰ ਵਿੱਚੋਂ ਬਾਹਰ ਨਿਕਲ ਜਾਣਗੇ।
ਸਵੇਰੇ ਪਾਰਕ ਵਿੱਚ ਟਹਿਲਣ ਨਾ ਜਾਓ ਕਿਉਂਕਿ ਸਵੇਰੇ ਨਮੀ ਕਾਰਨ ਧੂੜ ਹੇਠਾਂ ਬੈਠੀ ਹੁੰਦੀ ਹੈ।
ਅੱਖਾਂ ਵਿੱਚ ਜਲਣ ਹੋਵੇ ਤਾਂ ਵਾਰ-ਵਾਰ ਪਾਣੀ ਨਾਲ ਧੋਵੋ।
ਫੇਸ ਮਾਸਕ ਦੀ ਵਰਤੋਂ ਕਰੋ ਤੇ ਜੇ ਫੇਸ ਮਾਸਕ ਨਹੀਂ ਤਾਂ ਮੂੰਹ ਨੂੰ ਢੱਕ ਕੇ ਰੱਖੋ।
ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੋ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਧੂੜ ਦੇ ਗੁਬਾਰ ਛਾਏ ਹੋਏ ਹਨ। ਇਸ ਦੀ ਮੁੱਖ ਵਜ੍ਹਾ ਰਾਜਸਥਾਨ ਤੋਂ ਆਈ ਧੂੜ ਭਰੀ ਹਨ੍ਹੇਰੀ ਨੂੰ ਮੰਨਿਆ ਜਾ ਰਿਹਾ ਹੈ। ਹਵਾ ਦੀ ਗੁਣਵੱਤਾ ਲਗਾਤਾਰ ਘਟ ਰਹੀ ਹੈ ਜਿਸ ਨਾਲ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ। ਅਜਿਹੇ ਵਿੱਚ ਸਾਵਧਾਨੀ ਹੀ ਸਭ ਤੋਂ ਵੱਡਾ ਉਪਾਅ ਹੈ।
- - - - - - - - - Advertisement - - - - - - - - -