ਅਮਰੀਕੀ ਲੜਾਕੂ ਹੈਲੀਕਾਪਟਰਾਂ ਨਾਲ ਲੜੇਗੀ ਭਾਰਤੀ ਫ਼ੌਜ
ਅਪਾਚੇ ਹੈਲੀਕਾਪਟਰ 293 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਤੇ ਤਕਰੀਬਨ 2500 ਕਿੱਲੋ ਤਕ ਦਾ ਗੋਲ਼ੀ-ਸਿੱਕਾ ਚੁੱਕ ਕੇ ਦੁਸ਼ਮਣ ਦੇ ਇਲਾਕਿਆਂ ਵਿੱਚ ਤਬਾਹੀ ਲਿਆ ਸਕਦਾ ਹੈ।
Download ABP Live App and Watch All Latest Videos
View In Appਅਪਾਚੇ ਹੈਲੀਕਾਪਟਰ ਹਵਾ 'ਚੋਂ ਹਵਾ ਵਿੱਚ ਮਾਰਨ ਕਰਨ ਵਾਲੀ ਮਿਸਾਈਲ ਤੋਂ ਇਲਾਵਾ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਮਿਸਾਈਲਾਂ ਨਾਲ ਵੀ ਲੈਸ ਹੈ, ਜਿਨ੍ਹਾਂ ਦੀ ਮਾਰ 8 ਤੋਂ 12 ਕਿਲੋਮੀਟਰ ਤਕ ਹੈ।
2008 ਤਕ ਭਾਰਤ ਵੱਲੋਂ ਅਮਰੀਕਾ ਤੋਂ ਹਥਿਆਰ ਤੇ ਹੋਰ ਫ਼ੌਜੀ ਸ਼ਾਜ਼ੋ-ਸਾਮਾਨ ਦੀ ਖਰੀਦ ਨਾਮਾਤਰ ਹੀ ਸੀ ਜੋ ਹੁਣ ਵਧ ਕੇ 15 ਅਰਬ ਡਾਲਰ ’ਤੇ ਪਹੁੰਚ ਗਈ ਹੈ।
ਕਾਂਗਰਸ ਨੂੰ ਭੇਜੀ ਇਤਲਾਹ ਵਿੱਚ ਪੈਂਟਾਗਨ ਨੇ ਕਿਹਾ ‘‘ ਇਸ ਨਾਲ ਭਾਰਤ ਨੂੰ ਆਪਣੀ ਸਰਜ਼ਮੀਨ ਦੀ ਸੁਰੱਖਿਆ ਕਰਨ ਤੇ ਖੇਤਰੀ ਦਬਦਬਾ ਕਾਇਮ ਕਰਨ ਵਿੱਚ ਮਦਦ ਮਿਲੇਗੀ।’’
ਹਮਲਾਵਰ ਹੈਲੀਕਾਪਟਰਾਂ ਤੋਂ ਇਲਾਵਾ ਸੌਦੇ ਵਿੱਚ ਫਾਇਰ ਕੰਟਰੋਲ ਰਾਡਾਰ, ਹੈਲਫਾਇਰ ਲੌਂਗਬੋਅ ਮਿਜ਼ਾਈਲ, ਸਟਿੰਗਰ ਬਲਾਕ 1-92ਐਚ ਮਿਜ਼ਾਈਲਾਂ, ਨਾਈਟ ਵਿਜ਼ਨ ਸੈਂਸਰ ਅਤੇ ਇਨਸ਼ੀਅਲ ਨੇਵੀਗੇਸ਼ਨ ਸਿਸਟਮ ਵੀ ਸ਼ਾਮਲ ਹਨ।
ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ ਪ੍ਰਣਾਲੀ ਕਾਫ਼ੀ ਮਜ਼ਬੂਤ ਹੋ ਜਾਵੇਗੀ। ਪੈਂਟਾਗਨ ਦੀ ਰੱਖਿਆ ਸਹਿਯੋਗ ਏਜੰਸੀ ਨੇ ਇਸ ਮੁਤੱਲਕ ਵਿਦੇਸ਼ ਵਿਭਾਗ ਦੇ ਫੈਸਲੇ ਬਾਰੇ ਕਾਂਗਰਸ ਨੂੰ ਇਤਲਾਹ ਦੇ ਦਿੱਤੀ ਹੈ। ਜੇ ਕਿਸੇ ਕਾਨੂੰਨਸਾਜ਼ ਨੇ ਇਸ ਦਾ ਵਿਰੋਧ ਨਾ ਕੀਤਾ ਤਾਂ ਇਹ ਸੌਦਾ ਸਿਰੇ ਚੜ੍ਹ ਜਾਣ ਦੀ ਉਮੀਦ ਹੈ।
ਹੈਲੀਕਾਪਟਰ ਵਿੱਚ ਬੇਹੱਦ ਆਧੁਨਿਕ ਯੰਤਰ ਹਨ, ਜਿਨ੍ਹਾਂ ਨਾਲ ਸਟੀਕ ਨਿਸ਼ਾਨਾ ਲਾਇਆ ਜਾ ਸਕਦਾ ਹੈ। ਹੈਲੀਕਾਪਟ ਦੇ ਪਾਇਲਟ ਲੋਹਟੋਪਾਂ (ਹੈਲਮੇਟ) ਵਿੱਚ ਹੀ ਸਾਰੀ ਜਾਣਕਾਰੀ ਵੇਖਣ ਲਈ ਵਿਸ਼ੇਸ਼ ਡਿਸਪਲੇਅ ਵੀ ਲੱਗੀ ਹੋਈ ਹੈ।
ਅਪਾਚੇ ਹੈਲੀਕਾਪਟਰ ਵਿੱਚ 30mm ਦੀ ਸਵੈਚਾਲੀ ਬੋਇੰਗ M230 ਬੰਦੂਕ ਲੱਗੀ ਹੋਈ ਹੈ, ਜੋ ਇੱਕ ਮਿੰਟ ਵਿੱਚ 625 ਗੋਲ਼ੀਆਂ ਵਰ੍ਹਾਉਣ ਦੀ ਸਮਰੱਥਾ ਰੱਖਦੀ ਹੈ।
ਦੋ ਇੰਜਣਾਂ ਵਾਲੇ ਇਸ ਹੈਲੀਕਾਪਟਰ ਵਿੱਚ ਇੱਕ ਪਾਇਲਟ ਤੇ ਇੱਕ ਸਹਿ ਪਾਇਲਟ ਜਾਂ ਹਮਲਾਵਰ (ਗੰਨਰ) ਦੇ ਬੈਠਣ ਦੀ ਥਾਂ ਹੁੰਦੀ ਹੈ।
ਵੈਸੇ ਫ਼ੌਜੀ ਵਸਤਾਂ ਸਬੰਧੀ ਬਾਰੀਕ ਜਾਣਕਾਰੀ ਤਾਂ ਜਨਤਕ ਨਹੀਂ ਹੁੰਦੀ ਤੇ ਅਪਾਚੇ ਹੈਲੀਕਾਪਟਰ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਲੜਾਕੂ ਸਮਰੱਥਾ ਹੀ ਹੈ।
ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 93 ਕਰੋੜ ਡਾਲਰ (ਲਗਪਗ 6300 ਕਰੋੜ ਰੁਪਏ) ਦੇ ਛੇ ਏਐਚ-64ਈ ਅਪਾਚੇ ਹਮਲਾਵਰ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ।
- - - - - - - - - Advertisement - - - - - - - - -