ਸ਼ਿਲਾਂਗ ਦੇ ਸਿੱਖਾਂ ਨਾਲ ਖੜ੍ਹਾ ਯੂਨਾਈਟਿਡ ਸਿੱਖਸ
ਇਲਾਕੇ ਦਾ ਮਾਹੌਲ ਹਾਲੇ ਤਕ ਤਣਾਅਪੂਰਨ ਹੈ, ਕਿਸੇ ਵੇਲੇ ਵੀ ਪੱਥਰਬਾਜ਼ੀ ਹੋਣ ਦਾ ਡਰ ਬਣਿਆ ਰਹਿੰਦਾ ਹੈ।
Download ABP Live App and Watch All Latest Videos
View In Appਯੂਨਾਈਟਿਡ ਸਿਖਸ ਜਥੇਬੰਦੀ ਨੇ ਕਾਨੂੰਨੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ
ਇਹ ਚਹਿਲ-ਪਹਿਲ ਦਾ ਇੱਕ ਕਾਰਨ ਸਿੱਖ ਭਾਈਚਾਰੇ ਦੇ ਹੱਕ ’ਚ ਖੜ੍ਹਨ ਵਾਲੇ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਮਹਿਮਾਨ ਹਨ।
ਸੇਵਾਦਾਰ ਨੌਜਵਾਨਾਂ ਨੇ ਮੁਸ਼ਕਲ ਦੀ ਘੜੀ ’ਚ ਸ਼ਿਲਾਂਗ ਦੇ ਸਿੱਖਾਂ ਦੀ ਬਾਂਹ ਫੜੀ ਹੈ।
ਸ਼ਿਲਾਂਗ ਦੇ 3 ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਇਹ ਸੇਵਾਦਾਰ ਪਿਛਲੇ 3 ਦਿਨਾਂ ਤੋਂ ਲਗਾਤਾਰ ਘਰਾਂ ਵਿੱਚ ਬੰਦ ਬੈਠੇ ਲੋਕਾਂ ਦੀ ਸੇਵਾ ਕਰ ਰਹੇ ਹਨ।
ਇਲਾਕੇ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਬੱਚਿਆਂ ਨੂੰ ਕੱਪੜੇ ਦਿੱਤੇ ਗਏ ਹਨ।
‘ਯੂਨਾਈਟਿਡ ਸਿੱਖਸ’ ਮਨੁੱਖੀ ਅਧਿਕਾਰਾਂ ਤੇ ਮਨੁੱਖਤਾ ਦੀ ਸੇਵਾ ’ਚ ਜੁਟੀ ਸੰਸਥਾ ਹੈ।
ਯੂਨਾਈਟਿਡ ਸਿੱਖਸ ਦੇ ਇਸ ਰਾਹਤ ਕੈਂਪ ਵਿੱਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਮਦਦ ਲੈਂਦੇ ਹਨ।
ਵੱਡੀ ਗਿਣੀ ਵਿੱਚ ਫੌਜ ਤਾਇਨਾਤ ਹੈ। ਲੋਕਾਂ ਦੇ ਘਰ ਲੱਕੜ ਦੇ ਬਣੇ ਹੋਣ ਕਰ ਕੇ ਅੱਗਜ਼ਨੀ ਵਰਗੀ ਕਿਸੇ ਵੀ ਘਟਨਾ ਤੋਂ ਬਚਾਅ ਲਈ ਸੇਵਾਦਾਰਾਂ ਨੇ ਅੱਗ ਬੁਝਾਊ ਯੰਤਰ ਵੀ ਵੰਡੇ ਹਨ।
ਇਸ ਦੇ ਨਾਲ ਹੀ ਲੋੜ ਪੈਣ ਤੇ ਉਨ੍ਹਾਂ ਨੂੰ ਵਰਤਣਾ ਕਿਵੇਂ ਹੈ, ਇਸ ਦੀ ਟਰੇਨਿੰਗ ਵੀ ਦਿੱਤੀ ਜੀ ਰਹੀ ਹੈ।
ਇਲਾਕੇ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਬੱਚਿਆਂ ਨੂੰ ਕੱਪੜੇ ਦਿੱਤੇ ਗਏ ਹਨ।
ਕਈ ਦਿਨਾਂ ਦੇ ਲਗਾਤਾਰ ਕਰਫਿਊ ਤੋਂ ਬਾਅਦ ਸ਼ਿਲਾਂਗ ਪ੍ਰਸ਼ਾਸਨ ਨੇ ਕੁਝ ਘੰਟਿਆਂ ਦੀ ਢਿੱਲ ਦਿੱਤੀ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਸ਼ਿਲਾਂਗ ਦੇ ਪੰਜਾਬੀ ਲਾਈਨ ਇਲਾਕੇ ਵਿੱਚ ਥੋੜੀ ਚਹਿਲ-ਪਹਿਲ ਦਿੱਸੀ।
- - - - - - - - - Advertisement - - - - - - - - -