ਬਰਤਾਨੀਆ ਦੀ ਸ਼ਾਹੀ ਪਰੇਡ ਦੌਰਾਨ ਸਿੱਖ ਫ਼ੌਜੀ ਦੀ ਦਸਤਾਰ ਦੇ ਚਰਚੇ
ਏਬੀਪੀ ਸਾਂਝਾ | 10 Jun 2018 09:34 AM (IST)
1
ਚਰਨਪ੍ਰੀਤ ਦਾ ਮੰਨਣਾ ਹੈ ਕਿ ਉਸ ਦੇ ਸ਼ਾਹੀ ਫ਼ੌਜ ਵਿੱਚ ਆਉਣ ਕਾਰਨ ਹੋਰ ਧਰਮਾਂ ਤੇ ਫਿਰਕਿਆਂ ਦੇ ਲੋਕ ਵੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਹੋਣਗੇ।
2
ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਮੌਕੇ ਕੱਢੀ ਗਈ ਇਸ ਪਰੇਡ ਵਿੱਚ ਤਕਰੀਬਨ 1000 ਫ਼ੌਜੀਆਂ ਨੇ ਭਾਗ ਲਿਆ ਸੀ, ਪਰ ਸਭ ਤੋਂ ਵੱਖਰਾ ਚਰਨਪ੍ਰੀਤ ਸਿੰਘ ਹੀ ਦਿੱਸ ਰਿਹਾ ਸੀ।
3
ਦਰਅਸਲ, ਸ਼ਨੀਵਾਰ ਨੂੰ ਚਰਨਪ੍ਰੀਤ ਸਿੰਘ ਲੱਲ ਨੇ ਬਰਤਾਨੀਆ ਦੀ ਸ਼ਾਹੀ ਪਰੇਡ ਰਸਮ (ਟਰੂਪਿੰਗ ਦਿ ਕਲਰ ਪਰੇਡ) ਵਿੱਚ ਦਸਤਾਰ ਪਹਿਨ ਕੇ ਮਾਰਚ ਕੀਤਾ।
4
ਬਾਈ ਸਾਲਾ ਚਰਨਪ੍ਰੀਤ ਲੈਸੇਟਰ ਦਾ ਵਸਨੀਕ ਹੈ ਤੇ ਉਸ ਨੇ ਬਰਤਾਨਵੀ ਸ਼ਾਹੀ ਫ਼ੌਜ ਵਿੱਚ ਆਪਣਾ ਆਮਦ ਨਾਲ ਇਤਿਹਾਸ ਹੀ ਬਦਲ ਦਿੱਤਾ ਹੈ।
5
ਇੰਗਲੈਂਡ: ਸਕਾਟਲੈਂਡ ਦੀ ਸਰਹੱਦ 'ਤੇ ਕਸਬੇ ਕੋਲਡਸਟ੍ਰਮ ਦੇ ਵਿਸ਼ੇਸ਼ ਰਾਖਿਆਂ ਵਿੱਚ ਸ਼ਾਮਲ ਹੋਏ ਸਿੱਖ ਨੇ ਬੀਤੇ ਕੱਲ੍ਹ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।