ਦੁਰਘਟਨਾਗ੍ਰਸਤ ਹੋਏ ਟਰੱਕਾਂ 'ਚ ਵੱਜੀ ਤੇਜ਼ ਰਫ਼ਤਾਰ Audi ਦੀਆਂ ਦਰਨਾਕ ਤਸਵੀਰਾਂ, ਥਾਣੇਦਾਰ ਦੀ ਮੌਤ
ਅਜੇ 2 ਸਾਲ ਪਹਿਲਾਂ ਹੀ SHO ਹਰਸੰਦੀਪ ਦਾ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੀ IPS ਧੀ ਨਾਲ ਵਿਆਹ ਹੋਇਆ ਸੀ।
ਦੱਸਿਆ ਜਾਂਦਾ ਹੈ ਕਿ ਐੱਸਐਚਓ ਹਰਸੰਦੀਪ ਰਿਟਾਇਰਡ ਐਸਪੀ ਜਗਜੀਤ ਸਿੰਘ ਦੇ ਇਕਲੌਤੇ ਪੁੱਤਰ ਸਨ ਤੇ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੇ ਜਵਾਈ ਸਨ।
ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਇਸ ਹਾਦਸੇ ਵਿੱਚ ਐੱਸਐਚਓ ਹਰਸੰਦੀਪ ਦੀ ਮੌਤ ਹੋ ਗਈ ਤੇ ਕਾਰ ਚਾਲਕ ਗੰਨਮੈਨ ਤੇ ਪਿਛਲੀ ਸੀਟ ’ਤੇ ਸਵਾਰ ਸਰਪੰਚ ਗੰਭੀਰ ਜ਼ਖ਼ਮੀ ਹੋ ਗਏ।
ਤੇਜ਼ ਰਫ਼ਤਾਰ ਔਡੀ ਗੰਨਮੈਨ ਦਾ ਹੱਥੋਂ ਬਾਹਰ ਹੋ ਗਈ ਤੇ ਪਹਿਲਾਂ ਤੋਂ ਹੀ ਦੁਰਘਟਨਾਗ੍ਰਸਤ ਹੋਏ ਦੋ ਟਰੱਕਾਂ ਵਿੱਚ ਜਾ ਵੱਜੀ।
ਉਨ੍ਹਾਂ ਨਾਲ ਸਮਾਣਾ ਦੇ ਕਿਸੇ ਪਿੰਡ ਦਾ ਸਰਪੰਚ ਵੀ ਸਵਾਰ ਸੀ ਜੋ ਪਿਛਲੀ ਸੀਟ 'ਤੇ ਬੈਠਾ ਸੀ।
ਐੱਸਐਚਓ ਹਰਸੰਦੀਪ ਔਡੀ ਕਾਰ (PB11BF0073) ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਸਵਾਰ ਸਨ। ਉਨ੍ਹਾਂ ਦਾ ਗੰਨਮੈਨ ਕਾਰ ਚਲਾ ਰਿਹਾ ਸੀ।
ਕਾਰ ਸਰੀਏ ਦੇ ਭਰੇ ਟਰੱਕ ਅਤੇ ਕਬਾੜ ਦਾ ਲੋਹਾ ਲੈ ਜਾ ਰਹੇ 2 ਟਰੱਕਾਂ ਨਾਲ ਜਾ ਟਕਰਾਈ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਸਮਾਣਾ: ਬੀਤੀ ਰਾਤ ਸਮਾਣਾ ਵਿੱਚ ਇੱਕ ਹਾਦਸੇ ਦੌਰਾਨ ਸਮਾਣਾ ਸਦਰ ਦੇ ਐੱਸਐਚਓ ਹਰਸੰਦੀਪ ਸਿੰਘ ਦੀ ਮੌਤ ਹੋ ਗਈ ਤੇ ਦੋ ਜਣੇ ਹੋਣ ਜ਼ਖ਼ਮੀ ਹੋ ਗਏ।