ਮਾਰੂਤੀ ਨੇ 145 ਦਿਨਾਂ ’ਚ ਕੀਤਾ ਕਮਾਲ, ਸਵਿਫਟ ਕਾਰਾਂ ਨੇ ਲਿਆਂਦੀ ਹਨ੍ਹੇਰੀ, ਜਾਣੋ ਕੀ ਹੈ ਖ਼ਾਸ
ਇੰਜਣ ਦੇ ਮਾਮਲੇ ਵਿੱਚ ਵੀ ਇਹ ਕਾਰ ਇਸ ਰੇਂਜ ਦੀ ਦੂਜੀ ਕਿਸੇ ਕਾਰ ਤੋਂ ਕਿਤੇ ਬਿਹਤਰ ਮੰਨੀ ਜਾ ਰਹੀ ਹੈ। ਇਸ ਨਵੀਂ ਸਵਿਫਟ ਹੈਚਬੈਕ ਵਿੱਚ 1.2 ਲੀਟਰ K-ਸੀਰੀਜ਼ ਦਾ ਪੈਟਰੋਲ ਇੰਜਣ ਲੱਗਾ ਹੋਇਆ ਹੈ ਜੋ 82 bhp ਪਾਵਰ ਤੇ 113 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰਥਾ ਰੱਖਦਾ ਹੈ।
Download ABP Live App and Watch All Latest Videos
View In Appਭਾਰਤ ਵਿੱਚ ਸਭ ਤੋਂ ਵਿਕਣ ਵਾਲੀ ਇਸ ਕਾਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ ਦੇ ਨਾਲ-ਨਾਲ ਐਂਡਰਾਇਡ ਆਟੋ ਕਨੈਕਟੀਵਿਟੀ ਤੇ ਪ੍ਰੋਜੈਕਟਰ ਹੈਂਡਲੈਂਪਸ ਦੀ ਸਹੂਲਤ ਵੀ ਦਿੱਤੀ ਗਈ ਹੈ।
ਉਂਜ ਤਾਂ ਦੇਸ਼ ਵਿੱਚ ਕਈ ਹੈਚਬੈਕ ਕਾਰਾਂ ਸੜਕਾਂ ’ਤੇ ਵੇਖਣ ਨੂੰ ਮਿਲ ਰਹੀਆਂ ਹਨ ਪਰ ਮਾਰੂਤੀ ਸਜ਼ੂਕੀ ਨੇ ਬੀਤੇ ਦਿਨਾਂ ਵਿੱਚ ਹੁਣ ਤਕ ਦੇਸ਼ ਭਰ ਵਿੱਚ 2 ਕਰੋੜ ਕਾਰਾਂ ਵੇਚਣ ਦਾ ਰਿਕਾਰਡ ਬਣਾਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਦੇਸ਼ ਦੀ ਪਹਿਲੀ ਅਜਿਹੀ ਕਾਰ ਹੈ ਜੋ ਇੰਨੀ ਤੇਜ਼ੀ ਨਾਲ ਵਿਕੀ ਹੈ।
ਮਹਿਜ਼ 145 ਦਿਨਾਂ ਵਿੱਚ ਕੰਪਨੀ ਨੇ ਇੱਕ ਲੱਖ ਤੋਂ ਜ਼ਿਆਦਾ ਕਾਰਾਂ ਵੇਚ ਕੇ ਭਾਰਤੀ ਬਾਜ਼ਾਰ ਵਿੱਚ ਹੰਗਾਮਾ ਮਚਾ ਦਿੱਤਾ ਹੈ।
ਮਸ਼ਹੂਰ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਨੇ ਬੀਤੇ 5 ਮਹੀਨਿਆਂ ਵਿੱਚ ਇੱਕ ਲੱਖ ਤੋਂ ਵੱਧ ਕਾਰਾਂ ਵੇਚੀਆਂ ਹਨ। ਦਰਅਸਲ, ਕੰਪਨੀ ਨੇ ਇਸੇ ਸਾਲ ਫਰਵਰੀ ਮਹੀਨੇ ਵਿੱਚ ਨਵੀਂ ਸਵਿਫਟ ਕਾਰ ਲਾਂਚ ਕੀਤੀ ਸੀ।
- - - - - - - - - Advertisement - - - - - - - - -