58 ਸਾਲ ਦੀ ਉਮਰ ‘ਚ 120 ਸ਼ਾਦੀਆਂ ਕਰਵਾਈਆਂ,20 ਸਾਲ ਤੋਂ ਘੱਟ ਉਮਰ ਦੀਆਂ ਪਤਨੀਆਂ
ਪਹਿਲੀ ਪਤਨੀ ਉਸ ਤੋਂ ਦੋ ਸਾਲ ਛੋਟੀ ਸੀ, ਜਿਸ ਤੋਂ ਤਿੰਨ ਬੱਚੇ ਹੋਏ। ਇਸ ਤੋਂ ਬਾਅਦ ਉਸ ਦੇ ਕਈ ਔਰਤਾਂ ਨਾਲ ਸਬੰਧ ਬਣੇ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੀ ਉਮਰ 20 ਸਾਲ ਤੋਂ ਘੱਟ ਸੀ।
ਉਸ ਦਾ ਕਹਿਣਾ ਹੈ ਕਿ ਉਸ ਨੂੰ ਉਮਰ ਦਰਾਜ ਔਰਤਾਂ ਪਸੰਦ ਨਹੀਂ ਕਿਉਂਕਿ ਉਹ ਬਹੁਤ ਬਹਿਸ ਕਰਦੀਆਂ ਹਨ। ਉਹ ਜਦੋਂ ਕਿਸੇ ਨਵੀਂ ਕੁੜੀ ਨਾਲ ਵਿਆਹ ਕਰਵਾਉਂਦਾ ਤਾਂ ਉਸ ਨੂੰ ਪਹਿਲੀਆਂ ਪਤਨੀਆਂ ਬਾਰੇ ਦੱਸਦਾ ਤੇ ਪੁਰਾਣੀਆਂ ਪਤਨੀਆਂ ਨੂੰ ਸੂਚਿਤ ਕਰਦਾ ਕਿ ਉਹ ਨਵਾਂ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।
ਤੰਬਨ ਪ੍ਰੈਜ਼ਰਟ ਨਾਂ ਦਾ ਇਹ ਆਦਮੀ ਥਾਈਲੈਂਡ ਦੇ ਨਕੋਨ ਨਾਓਕ ਸੂਬੇ ਦੇ ਫ੍ਰਾਮਨੀ ਜ਼ਿਲੇ ਨਾਲ ਸਬੰਧਤ ਹੈ, ਜੋ ਰਾਜਧਾਨੀ ਬੈਂਕਾਕ ਤੋਂ ਕਰੀਬ 90 ਕਿਲੋਮੀਟਰ ਦੂਰ ਹੈ। ਮੀਡੀਆ ‘ਚ ਖਬਰਾਂ ਆਉਣ ਪਿੱਛੋਂ ਇਸ ਵਿਅਕਤੀ ਨੂੰ ਮੰਨਣਾ ਪਿਆ ਕਿ ਉਸ ਨੇ 100 ਤੋਂ ਵੱਧ ਵਿਆਹ ਕਰਵਾਏ ਹਨ। 58 ਸਾਲਾ ਇਹ ਸ਼ਖਸ ਇਕ ਕੰਸਟ੍ਰਕਸ਼ਨ ਬਿਜਨੈਸ ਦਾ ਵੀ ਮਾਲਕ ਹੈ। ਜਦੋਂ ਉਸ ਦਾ ਪਹਿਲਾ ਵਿਆਹ ਹੋਇਆ, ਉਸ ਦੀ ਉਮਰ 17 ਸਾਲ ਸੀ।
ਬੈਂਕਾਕ- ਥਾਈਲੈਂਡ ‘ਚ ਭਾਵੇਂ ਬਹੁ-ਵਿਆਹ ਉੱਤੇ ਪਾਬੰਦੀ ਹੈ, ਪਰ ਇਥੇ ਇਕ ਬੰਦੇ ਦੀਆਂ 120 ਪਤਨੀਆਂ ਤੇ 28 ਬੱਚੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਔਰਤਾਂ ਨੂੰ ਇਕ ਦੂਜੇ ਬਾਰੇ ਪਤਾ ਹੈ ਅਤੇ ਉਨ੍ਹਾਂ ਨੂੰ ਇਸ ਨਾਲ ਕੋਈ ਦਿੱਕਤ ਨਹੀਂ।