ਮੋਬਾਈਲ ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ!
ਏਬੀਪੀ ਸਾਂਝਾ | 20 Sep 2017 03:03 PM (IST)
1
ਟਰਾਈ ਵੱਲੋਂ ਕਾਲ ਕਨੈੱਕਟ ਦਰਾਂ 'ਚ ਤਕਰੀਬਨ 58 ਫ਼ੀਸਦੀ ਦੀ ਭਾਰੀ ਕਟੌਤੀ ਕੀਤੇ ਜਾਣ ਤੋਂ ਬਾਅਦ ਕਾਲ ਦਰਾਂ ਹੋਰ ਵੀ ਘੱਟ ਹੋ ਸਕਦੀਆਂ ਹਨ।
2
ਇਸ ਤੋਂ ਇਲਾਵਾ 1 ਜਨਵਰੀ, 2020 ਤੋਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਰਿਲਾਇੰਸ ਜੀਓ ਨੂੰ ਛੱਡ ਕੇ ਦੂਜੀਆਂ ਕੰਪਨੀਆਂ ਇਸ ਚਾਰਜ ਨੂੰ ਵਧਾਉਣ ਦੀ ਮੰਗ ਕਰ ਰਹੀਆਂ ਸਨ, ਜਿਨ੍ਹਾਂ ਨੂੰ ਟਰਾਈ ਨੇ ਜ਼ਬਰਦਸਤ ਝਟਕਾ ਦਿੱਤਾ ਹੈ।
3
ਭਾਰਤੀ ਦੂਰਸੰਚਾਰ ਰੈਗੂਲੇਟਰੀ (ਟਰਾਈ) ਨੇ ਇੱਕ ਨੈੱਟਵਰਕ ਤੋਂ ਦੂਜੇ ਨੈੱਟਵਰਕ 'ਤੇ ਇੰਟਰਕੁਨੈਕਟ ਯੂਜ਼ਰ ਚਾਰਜ (ਆਈ.ਯੂ.ਸੀ.) ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਇੱਕ ਅਕਤੂਬਰ ਤੋਂ 14 ਪੈਸੇ ਪ੍ਰਤੀ ਮਿੰਟ ਦੀ ਬਜਾਏ ਹੁਣ ਸਿਰਫ਼ 6 ਪੈਸੇ ਪ੍ਰਤੀ ਮਿੰਟ ਚਾਰਜ ਕੀਤਾ ਜਾਵੇਗਾ।
4
ਨਵੀਂ ਦਿੱਤੀ: ਮੋਬਾਈਲ ਯੂਜ਼ਰਾਂ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ਟਰਾਈ ਨੇ ਕਾਲ ਕਨੈੱਕਟ ਦਰਾਂ 'ਚ ਵੱਡੀ ਕਟੌਤੀ ਕਰ ਦਿੱਤੀ ਹੈ। ਅਜਿਹੇ 'ਚ ਅਗਲੇ ਮਹੀਨੇ ਤੋਂ ਤੁਹਾਡਾ ਮੋਬਾਈਲ ਬਿੱਲ ਹੋਰ ਵੀ ਘੱਟ ਹੋ ਸਕਦਾ ਹੈ।