ਜੀਓ ਵਾਲਿਆਂ ਦੀਆਂ ਹੁਣ ਮੌਜਾਂ ਹੀ ਮੌਜਾਂ
ਖਾਸ ਗੱਲ ਇਹ ਹੈ ਕਿ ਅਪ੍ਰੈਲ ਮਹੀਨੇ ਵਿੱਚ ਮੁਫਤ ਸੇਵਾ ਖ਼ਤਮ ਹੋਣ ਤੋਂ ਬਾਅਦ ਵੀ ਜੀਓ ਨੇ ਨੈੱਟਵਰਕ 'ਤੇ ਇੰਟਰਨੈੱਟ ਦੀ ਸਪੀਡ ਵਧੀ ਹੈ ਤੇ ਹੋਰ ਵਧ ਰਹੀ ਹੈ। ਇਸ ਤੋਂ ਇਲਾਵਾ ਮਹੀਨਾਵਾਰ ਸਪੀਡ ਟੈਸਟ ਵਿੱਚ ਜੀਓ ਦਾ ਲਗਾਤਾਰ ਪਹਿਲੇ ਨੰਬਰ 'ਤੇ ਟਿਕਿਆ ਰਹਿਣਾ ਹੋਰ ਟੈਲੀਕਾਮ ਕੰਪਨੀਆਂ ਲਈ ਮੁਸੀਬਤ ਖੜ੍ਹੀ ਕਰ ਰਿਹਾ ਹੈ।
Download ABP Live App and Watch All Latest Videos
View In Appਦਸੰਬਰ 2016 ਤੇ ਫਰਵਰੀ 2017 ਵਿੱਚ ਜੀਓ ਦੇ ਇੰਟਰਨੈੱਟ ਦੀ ਸਪੀਡ 4Mbps ਰਹੀ ਤੇ ਅੱਗੇ ਜੁਲਾਈ ਵਿੱਚ ਇਹ 6Mbps ਤਕ ਪਹੁੰਚ ਗਈ।
ਫਰਮ ਵੱਲੋਂ ਜਾਰੀ ਇੱਕ ਗ੍ਰਾਫ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਜੀਓ ਨੇ ਦਸੰਬਰ 2016 ਤੋਂ ਹੁਣ ਤਕ ਲਗਾਤਾਰ ਇੰਟਰਨੈੱਟ ਸਪੀਡ ਵਿੱਚ ਤੇਜ਼ੀ ਨਾਲ ਉੱਪਰ ਵੱਲ ਵਧ ਰਿਹਾ ਹੈ।
ਰਿਸਰਚ ਫਰਮ ਓਪਨ ਸਿਗਨਲ ਦੀ ਰਿਪੋਰਟ ਮੁਤਾਬਕ ਜੀਓ ਨੇ ਆਪਣੇ ਇੰਟਰਨੈੱਟ ਦੀ ਸਪੀਡ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਇੱਥੋਂ ਤਕ ਕਿ ਇਸ ਵਾਧੇ ਨੂੰ ਇੱਕ ਉਛਾਲ ਵੀ ਕਿਹਾ ਜਾ ਸਕਦਾ ਹੈ।
ਇੰਟਰਨੈੱਟ ਦੀ ਸਪੀਡ ਕਾਰਨ ਜੀਓ ਦੀ ਕਾਫੀ ਆਲੋਚਨਾ ਹੋਈ ਪਰ ਹੁਣ ਜੀਓ ਬਾਰੇ ਓਪਨ ਸਿਗਨਲ ਦੀ ਰਿਪੋਰਟ ਉਪਭੋਗਤਾਵਾਂ ਨੂੰ ਖੁਸ਼ ਕਰ ਦੇਵੇਗੀ।
ਜੀਓ ਨੂੰ ਸ਼ੁਰੂਆਤੀ ਸਮੇਂ ਆਪਣੇ ਖਪਤਕਾਰਾਂ ਦੀਆਂ ਕਾਫੀ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸਕਰ ਇੰਟਰਨੈੱਟ ਦੀ ਸਪੀਡ ਕਰਕੇ ਬਹੁਤ ਉਪਭੋਗਤਾ ਨਿਰਾਸ਼ ਰਹੇ।
ਬੀਤੇ ਸਾਲ ਸਤੰਬਰ ਵਿੱਚ ਰਿਲਾਇੰਸ ਜੀਓ ਨੇ ਸ਼ੁਰੂ ਹੁੰਦਿਆਂ ਸਾਰ ਹੀ ਹੋਰ ਕੰਪਨੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ। ਹੋਰ ਕੰਪਨੀਆਂ ਹੁਣ ਤਕ ਵੀ ਜੀਓ ਦੀ ਸੱਟ 'ਚੋਂ ਉੱਭਰ ਨਹੀਂ ਸਕੀਆਂ। ਜੀਓ ਦੇ ਪ੍ਰੋਮੋਸ਼ਨਲ ਆਫਰ ਨੇ ਚੁੰਬਕ ਵਾਂਗ ਗਾਹਕ ਖਿੱਚੇ।
- - - - - - - - - Advertisement - - - - - - - - -