ਖੁਸ਼ਖਬਰੀ! ਸੈਮਸੰਗ ਦੇ ਸਮਾਰਟਫ਼ੋਨਾਂ 'ਤੇ 8000 ਤੱਕ ਛੋਟ
ਫ਼ੋਨ ਵਿੱਚ ਬਾਇਓਮੈਟ੍ਰਿਕ ਸਿਸਟਮ ਹੈ ਜਿਸ ਰਾਹੀਂ ਇਸ ਨੂੰ ਅਨਲੌਕ ਕੀਤਾ ਜਾ ਸਕਦਾ ਹੈ
ਇਸ ਵਿੱਚ ਅਦ੍ਰਿਸ਼ ਹੋਮ ਬਟਨ ਦਿੱਤਾ ਗਿਆ ਹੈ ਤੇ ਇਸ ਲਈ ਫਿੰਗਰ ਪ੍ਰਿੰਟ ਸੈਂਸਰ ਕੈਮਰੇ ਕੋਲ ਫ਼ੋਨ ਦੇ ਪਿਛਲੇ ਪਾਸੇ ਦਿੱਤਾ ਗਿਆ ਹੈ।
ਗੈਲੈਕਸੀ S8 ਤੇ S8 ਪਲੱਸ ਵਿੱਚ 12 ਮੈਗਾਪਿਕਸਲ ਦਾ ਮੁੱਖ ਕੈਮਰਾ ਦਿੱਤਾ ਗਿਆ ਹੈ, ਉੱਥੇ ਹੀ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸਮਾਰਟਫ਼ੋਨਜ਼ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਗੈਲੈਕਸੀ S8 ਦੀ ਸਕ੍ਰੀਨ 5.8 ਇੰਚ ਤੇ ਗੈਲੈਕਸੀ S8 ਪਲੱਸ ਵਿੱਚ 6.2 ਇੰਚ ਦੀ ਇਨਫ਼ਿਨਟੀ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1440X 2960 ਪਿਕਸਲਜ਼ ਹੈ।
ਅਮੇਜ਼ਨ ਨੇ ਨੋਟ 8 ਦੀ ਰਜਿਸਟ੍ਰੇਸ਼ਨ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸੇਲ 21 ਸਤੰਬਰ ਤੋਂ ਕੀਤੀ ਜਾਵੇਗੀ। ਬਾਜ਼ਾਰ 'ਤੇ ਖੋਜ ਕਰਨ ਵਾਲੀ ਫਰਮ ਜੀ.ਐਫ.ਕੇ. ਮੁਤਾਬਕ ਪੂਰੇ ਸੰਸਾਰ ਵਿੱਚ ਸੈਮਸੰਗ ਦੇ ਸਮਾਰਟਫ਼ੋਨ ਸਭ ਤੋਂ ਵੱਧ ਤਕਰੀਬਨ 43% ਫ਼ੋਨ ਭਾਰਤ ਵਿੱਚ ਹੀ ਵੇਚੇ ਜਾਂਦੇ ਹਨ।
ਭਾਰਤ ਵਿੱਚ ਹਾਲ ਹੀ ਵਿੱਚ ਲਾਂਚ ਹੋਏ ਗੈਲੈਕਸੀ ਨੋਟ 8 ਨੂੰ 2.5 ਲੱਖ ਰਜਿਸਟ੍ਰੇਸ਼ਨ ਮਿਲੀ ਹੈ। ਗੈਲੈਕਸੀ ਨੋਟ 8 ਨੂੰ ਅਮੇਜ਼ਨ 'ਤੇ 1.5 ਲੱਖ ਰਜਿਸਟ੍ਰੇਸ਼ਨ ਮਿਲੀ ਹੈ। ਸੈਮਸੰਗ ਇੰਡੀਆ ਵੈਬਸਾਈਟ 'ਤੇ ਤਕਰੀਬਨ 1 ਲੱਖ ਲੋਕਾਂ ਨੇ ਇਸ ਫ਼ੋਨ ਲਈ ਰਜਿਸਟਰ ਕੀਤਾ ਹੈ।
ਸੂਤਰਾਂ ਨੇ ਇਹ ਦੱਸਿਆ ਹੈ ਕਿ HDFC ਬੈਂਕ ਦੇ ਗਾਹਕਾਂ ਨੂੰ ਇਹ ਫ਼ੋਨ ਖਰੀਦਣ 'ਤੇ 4,000 ਤਕ ਦਾ ਵੱਖਰਾ ਕੈਸ਼ਬੈਕ ਵੀ ਮਿਲੇਗਾ। ਇੰਨਾ ਹੀ ਨਹੀਂ HDFC ਕਾਰਡ ਧਾਰਕਾਂ ਲਈ ਗੈਲੈਕਸੀ S8 ਪਲੱਸ (128 ਜੀ.ਬੀ. ਵੇਰੀਐਂਟ) 'ਤੇ 4,000 ਰੁਪਏ ਦੇ ਵੱਖਰੇ ਕੈਸ਼ਬੈਕ ਤੋਂ ਇਲਾਵਾ 1,000 ਰੁਪਏ ਦੀ ਵਾਧੂ ਛੋਟ ਦਿੱਤੀ ਜਾਵੇਗੀ।
ਦੱਖਣੀ ਕੋਰੀਆ ਦੀ ਵੱਡੀ ਆਈ.ਟੀ. ਕੰਪਨੀ ਸੈਮਸੰਗ ਨੇ ਆਪਣੇ ਸਮਾਰਟਫ਼ੋਨ ਗੈਲੈਕਸੀ S8 ਤੇ ਗੈਲੈਕਸੀ S8 ਪਲੱਸ ਦੀਆਂ ਕੀਮਤਾਂ ਨੂੰ ਨਰਾਤੇ ਦੇ ਤਿਓਹਾਰ ਮੌਕੇ 4,000 ਰੁਪਏ ਦੀ ਕਟੌਤੀ ਕੀਤੀ ਹੈ।