✕
  • ਹੋਮ

ਏਅਰਟੈੱਲ ਦਾ ਵੱਡਾ ਧਮਾਕਾ; ਮੁਫਤ 60 GB ਡੇਟਾ ਦਾ ਆਫਰ

ਏਬੀਪੀ ਸਾਂਝਾ   |  18 Sep 2017 02:06 PM (IST)
1

ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਦੇ ਕੈਰੀ ਫਾਰਵਰਡ ਆਫਰ ਵਿੱਚ ਪੋਸਟਪੇਡ ਖਪਤਕਾਰ ਮਹੀਨੇ ਵਿੱਚ ਜੋ ਡੇਟਾ ਨਹੀਂ ਵਰਤ ਪਾਉਂਦੇ ਉਹ ਅਗਲੇ ਮਹੀਨੇ ਵਿੱਚ ਵਰਤਣ ਲਈ ਮਿਲ ਸਕਦਾ ਹੈ। ਕੰਪਨੀ ਇੱਕ ਉਪਭੋਗਤਾ ਨੂੰ ਉਸ ਦੇ ਖਾਤੇ ਵਿੱਚ 200 ਜੀ.ਬੀ. ਤੱਕ ਦਾ ਡੇਟਾ ਕੈਰੀ ਫਾਰਵਰਡ ਕਰਨ ਦੀ ਖੁੱਲ੍ਹ ਦਿੰਦੀ ਹੈ।

2

ਇਸ ਨੂੰ ਫ਼ੋਨ ਵਿੱਚ ਇੰਸਟਾਲ ਕਰਦਿਆਂ ਹੀ ਅਗਲੇ 24 ਘੰਟਿਆਂ ਵਿੱਚ ਤੁਹਾਡੇ ਖਾਤੇ ਵਿੱਚ ਮੁਫ਼ਤ ਡੇਟਾ ਆ ਜਾਵੇਗਾ।

3

ਕਿਵੇਂ ਹਾਸਲ ਕਰ ਸਕਦੇ ਹੋ ਇਹ ਆਫ਼ਰ: MyAirtel ਐਪ ਨੂੰ ਖੋਲ੍ਹੋ, ਇੱਥੋ ਤੁਹਾਨੂੰ ਕਲੇਮ ਫ੍ਰੀ ਡੇਟਾ ਵਾਲਾ ਬੈਨਰ ਵਿਖਾਈ ਦੇਵੇਗਾ। ਇਸ ਬੈਨਰ 'ਤੇ ਕਲਿੱਕ ਕਰੋ ਤੇ ਸਕ੍ਰੀਨ 'ਤੇ ਦਿੱਤੇ ਜਾਣ ਵਾਲੇ ਦਿਸ਼ਾ ਨਿਰਦੇਸ਼ ਰਾਹੀਂ ਅੱਗੇ ਵਧਦੇ ਰਹੋ। ਇੱਥੇ ਤੁਹਾਨੂੰ Airtel TV ਦਾ ਐਪਲੀਕੇਸ਼ਨ ਵਰਸ਼ਨ ਇੰਸਟਾਲ ਕਰਨ ਲਈ ਮਿਲੇਗਾ।

4

ਜੇ ਤੁਹਾਡੇ ਕੋਲ MyAirtel ਐਪ ਨਹੀਂ ਤਾਂ ਤੁਸੀਂ ਇਸ ਨੂੰ ਪਲੇਅ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ।

5

ਇਸ ਮੁਫ਼ਤ ਆਫਰ ਵਿੱਚ ਅਗਲੇ 6 ਮਹੀਨੇ ਤਕ ਉਪਭੋਗਤਾ ਨੂੰ 10 ਜੀ.ਬੀ. ਡੇਟਾ ਪ੍ਰਤੀ ਮਹੀਨਾ ਮਿਲਦਾ ਰਹੇਗਾ। ਇਸ ਤਰ੍ਹਾਂ ਕੁੱਲ 60 ਜੀ.ਬੀ. ਡੇਟਾ ਦੇ ਹਿਸਾਬ ਨਾਲ ਮਿਲੇਗਾ। ਇਹ ਆਫਰ ਏਅਰਟੈੱਲ ਦੇ ਉਨ੍ਹਾਂ ਪੋਸਟਪੇਡ ਖਪਤਕਾਰਾਂ ਨੂੰ MyAirtel ਐਪ ਦੀ ਵਰਤੋਂ ਕਰ ਰਹੇ ਹੋਣ।

6

ਇਸ ਆਫਰ ਦਾ ਖਾਸ ਮਕਸਦ Airtel TV ਦੇ ਉਪਭੋਗਤਾਵਾਂ ਦੀ ਗਿਣਤੀ ਵਧਾਉਣਾ ਹੈ। ਇਸ ਆਫਰ ਨੂੰ ਪਾਉਣ ਲਈ ਉਪਭੋਗਤਾਵਾਂ ਨੂੰ ਆਪਣੇ ਸਮਾਰਟਫੋਨ ਵਿੱਚ Airtel TV ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਅਗਲੇ 24 ਘੰਟਿਆਂ ਵਿੱਚ ਮਿਲ ਜਾਵੇਗਾ।

7

ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਦਾ ਮਾਨਸੂਨ ਆਫਰ ਹੁਣ ਖ਼ਤਮ ਹੋਣ ਵਾਲਾ ਹੈ। ਹੁਣ ਕੰਪਨੀ ਆਪਣੇ ਖਪਤਕਾਰਾਂ ਲਈ ਨਵਾਂ ਮੁਫਤ ਡੇਟਾ ਆਫਰ ਸ਼ੁਰੂ ਕਰ ਰਹੀ ਹੈ। ਇਸ ਨਵੇਂ ਆਫਰ ਵਿੱਚ ਕੰਪਨੀ ਆਪਣੇ ਪੋਸਟਪੇਡ ਖਪਤਕਾਰਾਂ ਲਈ 60 ਜੀ.ਬੀ. ਡੇਟਾ ਮੁਫਤ ਵਿੱਚ ਦੇ ਰਹੀ ਹੈ।

  • ਹੋਮ
  • Gadget
  • ਏਅਰਟੈੱਲ ਦਾ ਵੱਡਾ ਧਮਾਕਾ; ਮੁਫਤ 60 GB ਡੇਟਾ ਦਾ ਆਫਰ
About us | Advertisement| Privacy policy
© Copyright@2025.ABP Network Private Limited. All rights reserved.