ਲਾਂਚ ਤੋਂ ਬਾਅਦ ਆਈਫੋਨ 'ਤੇ ਉੱਠੇ ਸੁਆਲ..ਜਾਣੋ ਕਾਰਨ
ਐਪਲ ਦਾ ਕਹਿਣਾ ਹੈ ਕਿ ਉਸ ਦੀ ਫੇਸ ਆਈਡੀ ਤਕਨੀਕ, ਟੱਚ ਆਈਡੀ ਅਤੇ ਫਿੰਗਰ ਪ੍ਰਿੰਟ ਤਕਨੀਕ ਤੋਂ ਜ਼ਿਆਦਾ ਸੁਰੱਖਿਅਤ ਅਤੇ ਕਾਰਗਰ ਹੈ। ਕੰਪਨੀ ਦੀ ਦਾਅਵਾ ਹੈ ਕਿ 10 ਲੱਖ ਵਿਚੋਂ ਸਿਰਫ਼ ਇਕ ਵਿਚ ਹੀ ਅਜਿਹਾ ਹੋ ਸਕਦਾ ਹੈ ਕਿ ਫੇਸ ਆਈਡੀ ਕਿਸੇ ਹੋਰ ਦੇ ਚਿਹਰੇ ਤੋਂ ਚਕਮਾ ਖਾ ਗਏ।
ਨਿੱਜਤਾ, ਤਕਨੀਕ ਅਤੇ ਕਾਨੂੰਨ ਨਾਲ ਸਬੰਧਿਤ ਸੈਨੇਟ ਦੀ ਨਿਆਇਕ ਉਪ ਕਮੇਟੀ ਦੇ ਮੈਂਬਰ ਫਰੈਂਕਨ ਨੇ ਐਪਲ ਤੋਂ ਫੇਸ ਆਈਡੀ ਦੇ ਬਾਰੇ ਵਿਚ ਹੋਰ ਵੇਰਵਾ ਮੰਗਿਆ ਹੈ।
ਫਰੈਂਕਨ ਨੇ ਪੱਤਰ ਵਿਚ ਲਿਖਿਆ ਹੈ ਕਿ ਤੁਹਾਡੇ ਉਤਪਾਦ ਲੱਖਾਂ ਅਮਰੀਕੀ ਵਰਤਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਕੀ-ਕੀ ਸਾਵਧਾਨੀ ਵਰਤਦੇ ਹੋ?
ਫਰੈਂਕਨ ਨੇ ਲਿਖਿਆ ਹੈ ਕਿ ਇਹ ਸਵਾਲ ਅਜੇ ਬਰਕਰਾਰ ਹੈ ਕਿ ਫੇਸ ਆਈਡੀ ਤਕਨੀਕ ਨਾਲ ਯੂਜ਼ਰ ਦੀ ਨਿੱਜਤਾ ਅਤੇ ਸੁਰੱਖਿਆ ਕਿਸ ਤਰ੍ਹਾਂ ਪ੍ਰਭਾਵਿਤ ਨਹੀਂ ਹੋਵੇਗੀ। ਕੀ ਇਹ ਤਕਨੀਕ ਵੱਖ-ਵੱਖ ਗਰੁੱਪ ਦੇ ਲੋਕਾਂ ਵਿਚ ਸਮਾਨ ਤਰੀਕੇ ਨਾਲ ਕੰਮ ਕਰੇਗੀ।
ਮਿਨੀਸੋਟਾ ਦੇ ਡੈਮੋਯੇਟ ਸੈਨੇਟਰ ਫਰੈਂਕਨ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਪੱਤਰ ਲਿਖ ਕੇ ਆਈਫੋਨ ਐਕਸ ਦੀ ਫੇਸ ਆਈਡੀ ਤਕਨੀਕ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਹਨ।
ਸਾਨ ਫਰਾਂਸਿਸਕੋ : ਦਿੱਗਜ ਅਮਰੀਕੀ ਕੰਪਨੀ ਐਪਲ ਨੇ ਇਸ ਹਫ਼ਤੇ ਆਪਣਾ ਨਵਾਂ ਫੋਨ 'ਆਈਫੋਨ ਐਕਸ' ਲਾਂਚ ਕੀਤਾ। ਇਸ ਦੇ ਅਗਲੇ ਹੀ ਦਿਨ ਅਮਰੀਕੀ ਐੱਮਪੀ ਅਲ ਫਰੈਂਕਨ ਨੇ ਚਿਹਰੇ ਤੋਂ ਯੂਜ਼ਰ ਦੀ ਪਛਾਣ ਕਰਨ ਵਾਲੇ ਇਸ ਦੇ ਸੁਰੱਖਿਆ ਫੀਚਰ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ।