ਵਾਸ਼ਿੰਗਟਨ: ਦੁਨੀਆਂ ਦਾ ਇੱਕ ਅਜਿਹਾ ਵਿਅਕਤੀ ਹੈ ਜੋ ਮਰਨ ਦੇ ਬਾਅਦ ਵੀ ਕਮਾਈ ਕਰ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮਰਨ ਦੇ ਸੱਤ ਸਾਲ ਬਾਅਦ ਵੀ ਪੌਪ ਸਟਾਰ ਰਹੇ ਮਾਈਕਲ ਜੈਕਸ਼ਨ ਨੇ ਹਰ ਸਾਲ 'ਚ 5523 ਕਰੋੜ ਰੁਪਏ ਕਮਾਈ ਕੀਤੀ ਸੀ। ਉਸ ਦੌਰਾਨ ਮਾਈਕਲ ਜੈਕਸਨ ਦੀ ਕਮਾਈ ਚਰਚਾ ਦਾ ਵਿਸ਼ਾ ਬਣੀ। ਦੱਸ ਦਈਏ ਕਿ ਸਾਲ 2016 'ਚ ਫੋਬਜ਼ ਮੈਗਜ਼ੀਨ ਦੀ ਸਲਾਨਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਮ੍ਰਿਤਕ ਸੈਲੀਬ੍ਰਿਟੀ ਲਿਸਟ ਮੁਤਾਬਕ ਮਾਈਕਲ ਜੈਕਸਨ ਨੇ 12 ਮਹੀਨੇ 'ਚ ਰਿਕਾਰਡ ਤੋੜ 82.5 ਕਰੋੜ ਡਾਲਰ (5523 ਕਰੋੜ ਰੁਪਏ) ਦੀ ਕਮਾਈ ਕੀਤੀ ਹੈ।
ਇਸ 'ਚ ਸੋਨੀ ਏ. ਟੀ. ਵੀ. ਮਿਊਜ਼ਿਕ ਪਬਲਿਸ਼ਿੰਗ ਕੈਟਾਲਾਗ 'ਚ ਮਾਈਕਲ ਦੇ ਸ਼ੇਅਰ ਵੇਚਣ ਨਾਲ ਹੋਣ ਵਾਲੀ ਕਮਾਈ ਵੀ ਸ਼ਾਮਲ ਕੀਤੀ ਗਈ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਬਜ਼ ਵਲੋਂ ਹਰ ਸਾਲ ਅਜਿਹੇ ਮ੍ਰਿਤਕ ਸੈਲੀਬ੍ਰਿਟੀ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ, ਜਿਨਾਂ ਦੀ ਹਾਲੇ ਵੀ ਹਰ ਸਾਲ ਚੰਗੀ ਕਮਾਈ ਹੁੰਦੀ ਹੈ। ਮਾਈਕਲ ਜੈਕਸਨ ਦਾ ਦਿਹਾਂਤ 2009 'ਚ ਹੋਇਆ ਸੀ। ਉਦੋਂ ਤੋਂ 2012 ਨੂੰ ਛੱਡ ਦੇ ਹਰ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੇ ਮ੍ਰਿਤਕ ਸੈਲੀਬ੍ਰਿਟੀ ਦੀ ਲਿਸਟ 'ਚ ਉਹ ਪਹਿਲੇ ਨੰਬਰ 'ਤੇ ਬਣੇ।
ਸਾਲ 2012 'ਚ ਇਹ ਸਥਾਨ ਅਭਿਨੇਤਰੀ ਐਲੀਜ਼ਾਬੈਥ ਟੇਲਰ ਨੂੰ ਮਿਲਿਆ ਸੀ। ਇਸ ਤੋਂ ਬਾਅਦ ਸਾਲ 2016 ਦੀ ਲਿਸਟ 'ਚ ਐਲੀਜ਼ਾਬੈਥ 13ਵੇਂ ਸਥਾਨ 'ਤੇ ਹੈ। ਮਾਈਕਲ ਦੀ ਕਮਾਈ ਕਾਰਨ ਸਾਰੇ ਲੋਕ ਹੈਰਾਨ ਹਨ। ਉੱਥੇ ਹੀ ਸਾਲ 2016 'ਚ ਇਸ ਲਿਸਟ 'ਚ ਦੂਜੇ ਸਥਾਨ 'ਤੇ ਪੀਨਟਸ ਦੇ ਫਾਊਂਡਰ ਅਤੇ ਕਾਰਟੂਨਿਸਟ ਚਾਰਲਸ ਐੱਮ. ਸ਼ੁਲਜ਼ ਰਹੇ। ਪਰ ਉਨ੍ਹਾਂ ਦੀ ਅਤੇ ਮਾਈਕਲ ਦੀ ਕਮਾਈ 'ਚ ਬਹੁਤ ਵੱਡਾ ਫ਼ਰਕ ਹੈ। ਇਸ ਲਿਸਟ 'ਚ ਤੀਜੇ ਸਥਾਨ 'ਤੇ ਗੋਲਫ ਲੈਜੇਂਡ ਆਰਨਲਡ ਪਾਲਮੇਰ ਹਨ।
ਇਹ ਵੀ ਪੜ੍ਹੋ: ਇਸ ਦੇਸ਼ ਵਿੱਚ ਆਮ ਆਦਮੀ ਵੱਲੋਂ ਬੱਚਾ ਪੈਦਾ ਕਰਨਾ ਵਸ ਤੋਂ ਬਾਹਰ !
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin