ਮਨੀਲਾ (ਫ਼ਿਲੀਪੀਨਜ਼): ਫ਼ਿਲੀਪੀਨਜ਼ ’ਚ ਮੁਰਗਿਆਂ ਦੀ ਗ਼ੈਰ-ਕਾਨੂੰਨੀ ਲੜਾਈ ਕਰਵਾਉਣ ਵਾਲਿਆਂ ਉੱਤੇ ਛਾਪਾ ਮਾਰਨ ਵਾਲੇ ਅਫ਼ਸਰ ਦੀ ਮੁਰਗੇ ਦੇ ਹਮਲੇ ਵਿੱਚ ਮੌਤ ਹੋ ਗਈ। ਦਰਅਸਲ, ਮੁਰਗੇ ਦੇ ਪੈਰ ਬਲੇਡ ਨਾਲ ਕਵਰ ਸਨ ਤੇ ਹਮਲੇ ’ਚ ਪੁਲਿਸ ਅਫ਼ਸਰ ਦੇ ਪੈਰ ਦੀ ਨਸ ਵੱਢੀ ਗਈ ਸੀ। ਇਸ ਕਾਰਨ ਪੁਲਿਸ ਅਧਿਕਾਰੀ ਲੈਫ਼ਟੀਨੈਂਟ ਕ੍ਰਿਸਟੀਚਨ ਬੋਲੋਕ ਦੀ ਮੌਤ ਹੋ ਗਈ।
ਰਾਜ ਦੇ ਪੁਲਿਸ ਚੀਫ਼ ਕਰਨਲ ਅਰਨੇਲ ਨੇ ਦੱਸਿਆ ਕਿ ਉੱਤਰੀ ਸਮਰ ਏਰੀਆ ’ਚ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਦੇ ਖੱਬੇ ਪੱਟ ਦੀ ਨਸ ਵਿੱਚ ਮੁਰਗੇ ਦੇ ਪੈਰ ਵਿੱਚ ਲੱਗਿਆ ਬਲੇਡ ਦਾ ਫ਼ੌਰਕ ਫਸ ਗਿਆ ਤੇ ਉਹ ਨਸ ਵੱਢੀ ਗਈ। ਪੁਲਿਸ ਅਧਿਕਾਰੀ ਦੀ ਟੰਗ ’ਚੋਂ ਬਹੁਤ ਜ਼ਿਆਦਾ ਖ਼ੂਨ ਵਹਿ ਗਿਆ।
ਫ਼ਿਲੀਪੀਨਜ਼ ਵਿੱਚ ਮੁਰਗਿਆਂ ਦੀ ਲੜਾਈ ਨੂੰ ‘ਤੁਪਾਦਾ’ ਕਿਹਾ ਜਾਂਦਾ ਹੈ ਤੇ ਲੋਕ ਇਹ ਲੜਾਈ ਬਹੁਤ ਚਾਅ ਨਾਲ ਵੇਖਦੇ ਹਨ। ਲੋਕ ਉਨ੍ਹਾਂ ਦੀ ਲੜਾਈ ਉੱਤੇ ਪੈਸੇ ਵੀ ਲਾਉਂਦੇ ਹਨ। ਲੜਾਈ ਦੌਰਾਨ ਮੁਰਗ਼ਿਆਂ ਦੇ ਪੈਰ ਵਿੱਚ ਬਲੇਡ ਫ਼ੌਰਕ ਲਾਇਆ ਜਾਂਦਾ ਹੈ, ਜਿਸ ਨੂੰ ਗਫ਼ ਆਖਦੇ ਸਨ। ਇਸ ਲੜਾਈ ਵਿੱਚ ਅਕਸਰ ਇੱਕ ਮੁਰਗ਼ਾ ਮਾਰਿਆ ਜਾਂਦਾ ਹੈ। ਫ਼ਿਲੀਪੀਨਜ਼ ਵਿੱਚ ਕਿਸੇ ਪੁਲਿਸ ਅਧਿਕਾਰੀ ਦੀ ਇਸ ਤਰੀਕੇ ਹੋਣ ਵਾਲੀ ਇਹ ਪਹਿਲੀ ਮੌਤ ਹੈ।
ਸਿੱਖ ਨਸਲਕੁਸ਼ੀ ਦੀ ਦਰਦਨਾਕ ਦਾਸਤਾਨ 'Widow Colony', ਗਿੱਪੀ ਗਰੇਵਾਲ ਵੱਲੋਂ ਫਿਲਮ ਦਾ ਐਲਾਨ
ਕ੍ਰਿਕੇਟ ਤੋਂ ਬਾਅਦ ਫ਼ਿਲਮਾਂ 'ਚ ਆ ਰਹੇ ਨੇ ਇਰਫਾਨ ਪਠਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੁਰਗਿਆਂ ਦੀ ਲੜਾਈ ਰੋਕਣ ਗਈ ਪੁਲਿਸ ਟੀਮ 'ਤੇ ਕੁੱਕੜ ਨੇ ਕੀਤਾ ਹਮਲਾ, ਪੁਲਿਸ ਅਫ਼ਸਰ ਨੂੰ ਜਾਨੋਂ ਮਾਰ ਸੁੱਟਿਆ
ਏਬੀਪੀ ਸਾਂਝਾ
Updated at:
29 Oct 2020 01:20 PM (IST)
ਰਾਜ ਦੇ ਪੁਲਿਸ ਚੀਫ਼ ਕਰਨਲ ਅਰਨੇਲ ਨੇ ਦੱਸਿਆ ਕਿ ਉੱਤਰੀ ਸਮਰ ਏਰੀਆ ’ਚ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਦੇ ਖੱਬੇ ਪੱਟ ਦੀ ਨਸ ਵਿੱਚ ਮੁਰਗੇ ਦੇ ਪੈਰ ਵਿੱਚ ਲੱਗਿਆ ਬਲੇਡ ਦਾ ਫ਼ੌਰਕ ਫਸ ਗਿਆ ਤੇ ਉਹ ਨਸ ਵੱਢੀ ਗਈ।
- - - - - - - - - Advertisement - - - - - - - - -