ਚੰਡੀਗੜ੍ਹ: ਪੰਜਾਬ 'ਚ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪੂਰੀ ਤਰ੍ਹਾਂ ਡਟੇ ਹੋਏ ਹਨ। ਅਜਿਹੇ 'ਚ ਪੰਜਾਬ ਸਰਕਾਰ ਸਮੇਤ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਹਨ। ਇਸ ਦੌਰਾਨ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਸਾਨਾਂ ਦੇ ਮੁੱਦੇ 'ਤੇ ਕਿਹਾ ਕਿ ਸਿਆਸੀ ਤੌਰ 'ਤੇ ਰਾਜਨੀਤਕ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀਆਂ ਹਨ।


ਉਨ੍ਹਾਂ ਕਿਹਾ ਕੋਈ ਕਿਸਾਨ ਭਲੇ ਜਾਂ ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੂੰ ਸਹੀ ਰਾਹ ਦਿਖਾਉਣ ਦੀ ਕੋਸਿਸ਼ ਨਹੀਂ ਕਰ ਰਿਹਾ। ਜੇਪੀ ਨੱਢਾ ਨੇ ਕਿਹਾ ਹਰ ਕੋਈ ਆਪਣਾ ਮਤਲਬ ਕੱਢਣ 'ਚ ਮਸ਼ਰੂਫ ਹੈ। ਅਜਿਹੇ ਮਾਹੌਲ 'ਚ ਬੀਜੇਪੀ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਕਿਉਂਕਿ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।


ਵਰਚੂਅਲ ਤੌਰ 'ਤੇ ਸਮਾਗਮ ਦੌਰਾਨ ਬੀਜੇਪੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਨੱਢਾ ਬੋਲੇ ਕਈ ਲੋਕ ਕਿਸਾਨਾਂ ਦੇ ਨਾਂ 'ਤੇ ਲੀਡਰ ਬਣੇ ਪਰ ਸੱਚਾਈ ਇਹ ਹੈ ਕਿ ਪੂਰੇ ਭਾਰਤ 'ਚ ਅਜਿਹੇ ਲੀਡਰ ਕਿਸਾਨਾਂ ਨਾਲ ਸਿਰਫ ਗੱਲਾਂ ਕਰਦੇ ਹਨ ਪਰ ਉਨ੍ਹਾਂ ਦੀ ਅਸਲ 'ਚ ਹਾਲਤ ਬਦਲਣ ਵੱਲ ਕੋਈ ਕੰਮ ਨਹੀਂ ਕਰਦੇ।


ਮੋਦੀ ਸਰਕਾਰ ਦੀ ਸਖਤੀ ਮਗਰੋਂ ਪੰਜਾਬ 'ਚ ਸਿਆਸੀ ਉਬਾਲ, ਬੀਜੇਪੀ ਦੀ ਹਾਲਤ ਖਰਾਬ


ਕੋਰੋਨਾ ਕਹਿਰ ਮਗਰੋਂ ਪਹਿਲੇ ਇੰਟਰਵਿਊ 'ਚ ਮੋਦੀ ਦੇ ਵੱਡੇ ਦਾਅਵੇ


ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਯੂਪੀਏ ਦੇ ਸਮੇਂ ਆ ਗਈ ਸੀ। ਉਦੋਂ ਵੀ ਕਿਸੇ ਨੇ ਕੁਝ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੀ ਸਭ ਕੁਝ ਕਰ ਰਹੇ ਹਨ। ਨੱਢਾ ਨੇ ਕਿਹਾ ਕਿਸਾਨ ਰਿਫਾਰਮਸ ਕਿਸਾਨ ਨੂੰ ਆਪਣੇ ਉਤਪਾਦ ਆਪਣੀ ਮਰਜ਼ੀ ਨਾਲ ਵੇਚਣ ਦੀ ਆਜ਼ਾਦੀ ਦਿੰਦੇ ਹਨ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ