24 ਸਾਲ ਤੋਂ 136 ਕਿੱਲੋ ਦੇ ਭਾਲੂ ਨਾਲ ਰਹਿ ਰਿਹਾ ਇਹ ਜੋੜਾ
ਇਨ੍ਹਾਂ ਜਦ ਸਟੀਫਨ ਨੂੰ ਗੋਦ ਲਿਆ ਸੀ, ਉਸ ਸਮੇਂ ਉਹ ਮਹਿਜ਼ 3 ਮਹੀਨਿਆਂ ਦਾ ਸੀ। ਹੁਣ 24 ਸਾਲਾਂ ਦਾ ਸਟੀਫਨ ਸਿਰਫ ਇਨ੍ਹਾਂ ਨਾਲ ਟੀ.ਵੀ. ਦੇਖਦਾ ਬਲਕਿ ਬਗੀਚੇ ‘ਚ ਪੌਦਿਆਂ ਨੂੰ ਪਾਣੀ ਦੇਣ ‘ਚ ਵੀ ਮਦਦ ਕਰਦਾ ਹੈ।
ਜ਼ਿਕਰਯੋਗ ਹੈ ਕਿ ਸਟੀਫਨ ਰੋਜ਼ 25 ਕਿੱਲੋ ਮੱਛੀ ਦੇ ਨਾਲ ਸਬਜ਼ੀਆਂ ਤੇ ਅੰਡੇ ਖਾਂਦਾ ਹੈ।
ਸਟੀਫਨ ਇਨ੍ਹਾਂ ਨੂੰ ਹੀ ਆਪਣਾ ਪਰਿਵਾਰ ਸਮਝਦਾ ਹੈ। ਇੰਨਾ ਹੀ ਨਹੀਂ ਉਸ ਨੂੰ ਜਾਦੂ ਦੀ ਜੱਫ਼ੀ ਦੇਣਾ ਵੀ ਬਹੁਤ ਪਸੰਦ ਹੈ। ਸਵੈਤਲਾਨਾ ਨੇ ਦੱਸਿਆ ਕਿ ਸਟੀਫਨ ਸਾਡੇ ਨਾਲ ਹੀ ਸੋਫੇ ‘ਤੇ ਟੀ.ਵੀ. ਦੇਖਦਾ ਹੈ। ਕਈ ਵਾਰੀ ਟੀਵੀ ਦੇਖਦੇ-ਦੇਖਦੇ ਹੀ ਸੋ ਜਾਂਦਾ ਹੈ। ਸੌਂਦਿਆਂ ਵੀ ਉਹ ਜਾਦੂ ਦੀ ਜੱਫ਼ੀ ਪਾਉਣਾ ਨਹੀਂ ਭੁੱਲਦਾ।

136 ਕਿੱਲੋ ਦੇ ਭਾਲੂ ਨਾਲ ਡਿਨਰ ਕਰਨ ਦਾ ਖਿਆਲ ਹੀ ਕਈ ਲੋਕਾਂ ਨੂੰ ਡਰਾ ਸਕਦਾ ਹੈ। ਹਾਲਾਂਕਿ ਰੂਸ ਦੇ ਯੂਰੀ ਤੇ ਸਵੈਤਲਾਨਾ ਪੇਂਤੀਲੈਂਕੋ ਆਪਣੀ ਜ਼ਿੰਦਗੀ ਦੇ ਅਨਮੋਲ ਪਲ ਸਟੀਫਨ ਨਾਮੀ ਭਾਲੂ ਨਾਲ ਬਿਤਾ ਰਹੇ ਹਨ।